ਪੰਨਾ:ਖੁਲ੍ਹੇ ਲੇਖ.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੭)

ਹੈ, ਜਿਹੜੀ ਆਪਣੀ ਨਿਰਾਦਰੀ ਨੂੰ ਬਰਦਾਸ਼ਤ ਨਹੀਂ ਕਰ ਸੱਕਦੀ ਤੇ ਨਾ ਉਹ ਖੁਸ਼ ਹੋ ਅਲਾਪ ਸੱਕਦੀ ਹੈ, ਜਦ ਤਕ ਉਸ ਨੂੰ ਪੂਜਾ ਤੇ ਪਿਆਰ ਕਰਨ ਵਾਲੇ ਉਸਦੀ ਨਾਜ਼ ਬਰਦਾਰੀ ਨਾ ਕਰਨ। ਕਵਿਤਾ ਭਰੀ, ਠੰਡੀ, ਰਸਿਕ ਸੁਰਤਿ ਦਾ ਸਦਾ- ਸ਼ਿਵ-ਨ੍ਰਿਤਯ ਹੈ। ਇਹ ਜਦ ਹੱਥ ਵਿੱਚੋਂ ਚੁੱਪ ਬੋਲੀ ਵਿੱਚ ਪ੍ਰਕਾਸ਼ ਕਰਦੀ ਹੈ, ਤਦ ਜੀਵਨ ਦੀਆਂ ਰਮਜਾਂ ਦਾ ਅਜੀਬ ਅਸ਼ਾਰਿਆਂ ਨਾਲ ਪਤਾ ਦਿੰਦੇ ਚਿਤ੍ਰਾਂ ਵਿੱਚ ਬੋਲਦੀ ਹੈ। ਰੰਗ ਵਿੱਚ ਰਾਗ ਤੇ ਰਾਗਣੀਆਂ ਛੇੜਦੀ ਹੈ। ਬੁੱਤਾਂ ਦੇ ਆਸਰੇ ਸਮਾਧੀ ਦੇ ਅੰਦਰਲੇ ਰਸ ਨੂੰ ਪ੍ਰਗਟ ਕਰਦੀ ਹੈ। ਕਵਿਤਾ ਜਦ ਅੰਦਰ ਸਿੰਜਰ ਜਾਂਦੀ ਹੈ, ਤਦ ਉਹ ਸਾਧੂ ਜੀਵਨ ਹੋ ਨਿਬੜਦੀ ਹੈ॥

ਕਵਿਤਾ ਪਿਆਰ ਦਾ ਕੰਵਾਰਾਪਣ ਹੈ, ਅੰਦਰ ਦੀ ਸੱਚੀ ਪ੍ਰਤੀਤ ਦਾ ਇਕ ਸੁਹਣਾ ਸੁਫਨਾ ਹੈ, ਤੇ ਜੀਵਨ ਦੀ ਕਲੀ ਦਾ ਚਟਕਣਾ ਹੈ। ਕਵਿਤਾ ਰੱਬੀ ਦਰਬਾਰ ਦਾ ਪ੍ਰਕਾਸ਼ ਹੈ। ਕਵਿਤਾ ਦੇ ਪਿੱਛੇ ਅਨੰਤ ਚੁੱਪ ਜੀਵਨ ਦਾ ਸਮੁੰਦ੍ਰ ਹੈ ਤੇ ਸੱਚੀ ਕਵਿਤਾ ਦੀ ਗੋਂਦ ਇਸ ਅਕਹਿ ਵਿਸਮਾਦੀ ਜੀਵਨ ਦੀ ਲਹਿਰ ਹੈ, ਜਿਹੜੀ ਚੰਨ ਸੂਰਜ ਨੂੰ ਆਪਣੀਆਂ ਬਾਂਹਾਂ ਵਿਚ ਪਕੜ ਕੇ ਉਨਾਂ ਨੂੰ ਆਪਣੇ ਖੇਡਣ ਦੇ ਗੇਂਦ ਬਣਾ ਉਛਾਲਦੀ ਹੈ। ਅਨੰਤ ਨੂੰ ਇਕ ਭਾਵ ਦੀ ਹੱਦ ਵਿੱਚ ਬੰਨ੍ਹ ਕੇ ਰੂਪਮਾਨ ਕਰਕੇ ਇਸ ਤਰਾਂ ਦਾ ਚੱਕਰ ਬੰਨ੍ਹਦੀ ਹੈ, ਜਿਸ ਚੱਕਰ ਦੇ ਸਦਾ