ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੨ )

ਮੁਹਾਰ ਤਾ, ਸਹਜ ਸੁਭਾ ਨਿਸ਼ਲਤਾ, ਅਗਯਾਤ ਜਿਹੀ ਮਗਨਤਾ, “ਜੀਦੀ ਮੌਤ’’ ਵਰਗੀ ਅਠ ਪਹਰੀ ਬੇਸੁਧ ਤਾਜਿਹੀ ਵਾਲੀ ਜੀਵਨ-ਉਚ ਈ ਪਾਪਤ ਹੁੰਦੀ ਹੈ, ਜਿਸ ਵਿੱਚ ਕਵੀ-ਚਿੱਤ ਦਾ ਕਰਾਮਾਤੀ, ਸਕਦੀ ਜਾਮੇ ਜਮ ਬੀ ਵਧ ਕਰਤਾਰੀ, ਕਰਾਮਾਤੇ ਵਾਲਾ, ਕਾਦਰੀ ਤਾਕਤੇ ਵਾਲਾ, ਆਵੇਸ਼ ਗਹਿਣ ਕਰਨ ਵਾਲਾ ਅਕਸੀ ਸ਼ੀਸ਼ੇ ਵਰਗਾ ਗੁਣ, ਸੁਹਣੱਪ ਦੇ ਪ੍ਰਕਾਸ਼ ਦੇ ਅਸਰਾਂ ਦਾ ਜਾਣੁ ਤੇ ਚੋਣੂ ਤੇ ਭੋ ਵਰਗਾ ਉਪਜਾਉ ਆਦਿ ਗੁਣਾਂ ਵਾਲਾ ਹੈ ਨਿਖਰਦਾ ਹੈ ॥

ਇਸ ਆਲੀਸ਼ਨ ਉਚਾਈ ਵਾਲੀ ਕਵਿਤਾ ਅਰਥਾਤ ਸਾਧ-ਬਚਨ ਜੇਹੜਾ ਕਿ ਸਦਾ ਅਟਲਾਧਾ ਹੁੰਦਾ ਹੈ, ਬਾਣੀ ਹੁੰਦੀ ਹੈ, ਨਿਰੋਲ ਆਤਮਤਾ ਹੁੰਦੀ ਹੈ, ਇੱਥੇ ਤੇ ਅੱਗੇ ਸਹਾਇਕ ਹੁੰਦੀ ਹੈ, ਮੌਤ ਬੀ ਪਰੇ ਦੇਸ਼ ਦੀ ਉਹ ਜੀਵਨ-ਸੂਸ ਦਾ ਅੰਦਰਲਾ ਗੀਤ ਹੈ। | ਕਵਿਤਾ ਸਿਰਫ ਅੰਦਰ ਦੀ ਅਵਸਥਾ ਦਾ ਨਾਂ ਹੈ, ਜਿਸ ਵਿਚ ਧੂਰੀ-ਬਾਣੀ ਆਪਮੁਹਾਰੀ ਰੋਮ ਰੋਮ ਵਿੱਚ ਪਰੋਈ ਬੋਲਦੀ ਹੈ । ਇਉਂ ਅਸੀ ਆਪਣੀ ਬੋਲੀ ਵਿੱਚ ਕੁਛ ਦੱਸ ਸਕਦੇ ਹਾਂ ਕਿ ਕਵਿਤਾ ਰੱਬੀ ਚਰਿਤ ਹੈ, ਇਹ ਰੱਬ ਹੋਣ ਦਾ ਇਕ ਸਵਾਦ ਹੈ, ਜੇਹੜਾ ਬੰਦੇ ਨੂੰ ਬੰਦ ਕਹਿ ਕੇ ਬੰਦੇ ਦੇ ਰੂਪ ਵਿੱਚ ਨਹੀਂ ਆ ਸਕਦਾ। ਕਵਿਤਾ ਲਿਖਣ ਯਾ ਗਾਣ ਵਾਲੀ ਚੀਜ਼ ਨਹੀਂ, ਆਵੇਸ਼ ਹੈ, ਜਿਹਨੂੰ ਕੁੱਲ ਰਕ-ਕਿਰਤਾਂ