( ੬੮)
ਟਿਕ ਸੱਕਦੇ ਹਾਂ? ਆਪ ਦੇ ਦਿਮਾਗ ਨੂੰ ਹਿੰਦੁਸਤਾਨ ਦੇ ਮਜ਼ਬਾਂ ਤੇ ਸਖਤ ਘਿਣਾ ਆਈ। ਮਜ਼ਬ ਓਹ ਨਹੀਂ ਜਿਸ ਨਾਲ ਅਸੀ ਧੋਖਾ ਕਮਾ ਸੱਕੀਏ ਯਾ ਆਪਣੇ ਆਪ ਨੂੰ ਧਖਾ ਦੇ ਸੱਕੀਏ, ਮਜ਼ਬ ਤਾਂ ਓਨਾ ਹੀ ਸਾਨੂੰ ਲਭਦਾ ਹੈ, ਜਿੰਨਾ ਸਾਡਾ ਆਪਣਾ ਵਿੱਤ ਹੋਵੇ। ਕਾਮੀ ਦਾ ਮਜ਼ਬ ਕਾਮਨੀ, ਨਾਮੇ ਦਾ ਮਜ਼ਬ ਪੀਤ ਮੁਰਾਰੀ। ਜੇ ਅਸੀਂ ਪਿੱਤਲ ਹਾਂ ਤਾਂ ਅਸੀ ਪਿੱਤਲ ਹੀ ਹੋਈਏ, ਮੁਲੱਮੇ ਦੇ ਸੋਨੇ ਦਾ ਗਿਲਟੀ ਕੰਮ ਆਪਣੇ ਉੱਪਰ ਕਰਕੇ ਕੂੜਾ ਪਾਜ ਕਰਕੇ ਆਪੇ ਨੂੰ ਧੋਖਾ ਨਾ ਦੇਈਏ। ਉਮਰਖਿਆਮ ਨੇ ਆਪਣੀ ਇਕ ਰੁਬਾਈ ਵਿੱਚ ਦੱਸਿਆ ਹੈ, ਕਿ ਇਕ ਲੰਮੀ ਦਾਹੜੀ ਵਾਲਾ, ਸਾਵੇ ਰੰਗ ਦਾ ਹਜ਼ਰਤੀ ਲੰਮਾ ਚੋਲਾ ਪਾਇਆ, ਤਸਬੀ ਹੱਥ ਵਿੱਚ ਮੌਲਵੀ, ਇਕ ਪਹਲਵੀ ਗਾਣ ਵਾਲੀ ਨੂੰ ਰਾਹ ਵਿੱਚ ਮਿਲਿਆ|
ਮੌਲ ਢੀ-ਤੂੰ ਕੌਣ ਹੈ ? ਗਾਣ ਵਾਲੀ-ਮੈਂ ਤਾਂ ਜੋ ਹਾਂ, ਦੀਹਦੀ ਹਾਂ। ਤੂੰ ਜੋ ਹੈਂ, ਓਹੋ ਹੀ ਹੈਂ? ਅਕਪਟਤਾ, ਮਜ਼ਬ ਜਦ ਲੱਭ ਪਵੇ, ਤਦ ਸਹਿਜ ਸੁਭਾ ਪ੍ਰਾਪਤ ਹੁੰਦੀ ਹੈ, ਜਿਵੇਂ ਇਕ ਯਾਤਰੂ ਆਪਣੇ ਰਾਹ ਟੁਰੀ ਜਾਂਦਾ ਹੈ। ਤਿਵੇਂ ਹੀ ਮਜ਼ਬ ਜਦ ਮਿਲਦਾ ਹੈ ਸਾਨੂੰ ਰਾਹ। ਪਾ ਹੋ ਜਾਂਦਾ ਹੈ, ਅਸੀਂ ਅੱਗੇ ਹੀ ਅੱਗੇ ਪੈਰ ਰੱਖਣ ਤੇ ਮਜਬੂਰ ਹੋ ਜਾਂਦੇ ਹਾਂ। ਇਕ ਵੇਰੀ ਇ ਨੀਲੀ ਘੰਟੀ