ਸਮੱਗਰੀ 'ਤੇ ਜਾਓ

ਪੰਨਾ:ਖੂਨੀ ਗੰਗਾ.pdf/3

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਖ਼ੂਨ ਦੀ ਗੰਗਾ

ਮ੍ਰਿਤੂ ਕਿਰਣ―੪



( ੧)

ਮਾਹਿਮ ਪੁਰ ਵਿਚ ਮਹਾਰਾਜ ਜ਼ਾਲਮ ਸਿੰਹ ਦੀ ਨਵੀਂ ਕੋਠੀ ਇਕ ਸੁੰਦਰ ਤੇ ਵਡੀ ਬਿਲਡਿੰਗ ਹੈ। ਇਹ ਇਕ ਸੋਹਣੇ ਤੇ ਚੰਗੀ ਤਰ੍ਹਾਂ ਰਖੇ ਜਾਣ ਵਾਲੇ ਬਾਗੀਚੇ ਵਿਚ ਬਣੀ ਹੋਈ ਹੈ ਜੀਹਦੇ ਤਿੰਨ ਪਾਸੇ ਬਦੇਸ਼ੀ ਵਪਾਰੀਆਂ, ਬੈਂਕਾਂ, ਕੰਪਨੀਆਂ ਅਤੇ ਅਮੀਰਾਂ ਦੀਆਂ ਕੋਠੀਆਂ ਬਣੀਆਂ ਹੋਈਆਂ ਹਨ, ਅਤੇ ਚੌਥੇ ਪਾਸੇ ਖੁਲਾ ਮੈਦਾਨ ਹੈ। ਜੇ ਕਹਿਣਾ ਚਾਹੀਏ ਤਾਂ ਕਿਹਾ ਜਾ ਸਕਦਾ ਹੈ ਕਿ ਰਾਜਧਾਨੀ ਮਾਹਿਮ ਪੁਰ ਹੀ ਨਹੀਂ ਸਗੋਂ ਅਧੇ ਸਿੰਧੂ ਦੇਸ਼ ਦਾ ਧਨ ਇਸ ਕੋਠੀ ਦੇ ਮੀਲ ਭਰ ਘੇਰੇ ਦੇ ਅੰਦਰ ਅੰਦਰ ਹੁੰਦਾ ਹੈ। ਮਹਾਰਾਜ ਜ਼ਾਲਮ ਸਿੰਹ ਨੇ ਆਪਣੀ ਰਾਜਨੀਤਕ ਚਾਲ ਨਾਲ ਆਪਣੀ ਕੋਠੀ ਦੇ ਚਾਰੇ ਪਾਸੇ ਬਦੇਸ਼ੀ ਅਮੀਰਾਂ ਅਤੇ

ਖ਼ੂਨ ਦੀ ਗੰਗਾ–੪

੧.