ਸਮੱਗਰੀ 'ਤੇ ਜਾਓ

ਪੰਨਾ:ਖੂਨੀ ਗੰਗਾ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨਾਂ ਨਾਲ ਬਹੁਤ ਸਾਰੇ ਜ਼ਖਮੀ ਵੀ ਹਨ ਜਿਨਾਂ ਦੀ ਮਲਮ ਪੱਟੀ
ਕੀਤੀ ਗਈ ਹੈ।"
ਕੈਪਟਨ ਸ਼ਾਮ ਸਿੰਹ ਨੇ ਕਿਹਾ, “ਕਿਥੇ ? ਕਿੰਨੀ ਕੁ ਦੂਰ ?
ਉਹਨੇ ਉਤਰ ਦਿਤਾ ਕਿ ਤੁਰੇ ਚਲੋ, ਅਜੇ ਦੂਰ ਹਨ ।
ਲਗ ਭਗ ਪੌਣਾ ਮੀਲ ਉਹ ਦਬੇ ਪੈਰੀਂ ਤੁਰੇ ਗਏ ਅਤੇ ਇਕ
ਇਹੋ ਜਹੀ ਪਹਾੜੀ ਦੇ ਸਿਰੇ ਤੇ ਜਾ ਪੁਜੇ ਜੋ ਇਕ ਦਮ ਖਤਮ ਹੋ ਗਈ
ਸੀ ਅਤੇ ਜੀਹਦੇ ਹੇਠਾਂ ਬੜਾ ਭਿਆਨਕ ਦੱਰਾ ਸੀ । ਗਿਆਨ ਸਿੰਹ
ਇਕ ਚਟਾਨ ਤੇ ਲੰਮਾ ਪੈ ਗਿਆ ਅਤੇ ਸ਼ਾਮ ਸਿੰਹ ਨੂੰ ਵੀ ਓਦਾਂ ਹੀ
ਕਰਨ ਲਈ ਕਿਹਾ । ਉਹ ਵੀ ਉਹਦੇ ਨਾਲ ਹੀ ਲੰਮੇ ਪੈ ਗਏ ਅਤੇ ਧੌਣ
ਅਗਾਂਹ ਕਰਕੇ ਵੇਖਣ ਲਗੇ ।
ਸ਼ਾਮ ਸਿੰਹ ਨੇ ਵੇਖਿਆ ਕਿ ਉਨ੍ਹਾਂ ਦੇ ਠੀਕ ਹੇਠਾਂ ਲਗ ਭਗ
ਤਿੰਨ ਸੌ ਫਟ ਤੋਂ ਵੀ ਜ਼ਿਆਦਾ ਨਿਵਾਣ ਤੇ ਇਕ ਡਰਾਉਣਾ ਦਰਾ ਹੈ
ਜੀਹਦੇ ਵਿਚ ਇਕ ਛੋਟਾ ਜਿਹਾ ਨਾਲਾ ਵਗ ਰਿਹਾ ਹੈ । ਇਸ ਨਾਲੇ ਦੇ
ਦੋਹੀਂ ਪਾਸੀਂ ਚਿਟਾਨਾਂ ਦਾ ਢਾਸਨਾਂ ਲਾਈ ਲੇਟੇ ਬੈਠੇ ਜਾਂ ਕੁਝ ਕਰਦੇ
ਹੋਏ ਵੀਹ ਪੰਝੀ ਆਦਮੀ ਹਨ । ਜਿਨਾਂ ਦੇ ਚਿਹਰੇ ਉਨ੍ਹਾਂ ਦੋ ਤਿੰਨ ਮਸਾਲਾਂ
ਦੀ ਰੋਸ਼ਨੀ ਵਿਚ ਵੇਖੇ ਨਹੀਂ ਜਾ ਸਕਦੇ ਜੋ ਏਧਰ ਓਧਰ ਬਲ ਰਹੀਆਂ
ਹਨ ਪਰ ਏਨਾਂ ਪਤਾ ਲਗ ਸਕਦਾ ਹੈ ਕਿ ਇਨ੍ਹਾਂ ਚੋਂ ਸਾਰੇ ਨਹੀਂ ਤਾਂ
ਬਹੁਤੇ ਜ਼ਖਮੀ ਹਨ ਅਤੇ ਕਈ ਤਾਂ ਇਹੋ ਜਹੇ ਘਾਇਲ ਹਨ ਜੋ ਉਠਣ
ਜਾਂ ਚਲਣ ਫਿਰਨ ਤੋਂ ਵੀ ਅਸਮਰਥ ਹਨ ਅਤੇ ਜਿਨ੍ਹਾਂ ਦੇ ਸਮੁੱਚੇ ਸਰੀਰ
ਤੇ ਪਟੀਆਂ ਬਝੀਆਂ ਹੋਈਆਂ ਹਨ ।
ਸ਼ਾਮ ਸਿੰਹ ਦੀ ਤਿਖੀ ਤਕਣੀ ਨੇ ਝਟ ਸਮਝ ਲਿਆ ਕਿ ਉਹ
ਲੋਕ ਕੌਣ ਹਨ । ਉਨ੍ਹਾਂ ਨੂੰ ਇਹ ਜਾਨਦਿਆਂ ਦੇਰ ਨਾਂ ਲਗੀ ਕਿ ਇਹ
ਰਕਤ ਮੰਡਲ ਦੇ ਆਦਮੀ ਹਨ ਅਤੇ ਲੜਾਈ ਚੋਂ ਭਜਕੇ ਇਥੇ ਆਕੇ ਲੁਕੇ
ਖੂਨ ਦੀ ਗੰਗਾ-੪

੯੩