ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/117

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਤੂੰ ਨੀ ਮੇਰੀ ਮਰਜ਼ੀ ਦਾ
334
ਨਿਆਣਾ ਕੰਤ
ਰਾਹ ਵਿੱਚ ਤੇਰੀ ਭੱਠੀ ਮਹਿਰੀਏ
ਠੱਗੀ ਦੇ ਤੰਬੂ ਤਾਣੇ
ਮਗਰੋਂ ਆਇਆਂ ਦੇ ਮੂਹਰੇ ਭੁੰਨਦੀ
ਕਰਦੀ ਦਿਲ ਦੇ ਭਾਣੇ
ਕਿਸੇ ਦੀ ਮੱਕੀ ਕਿਸੇ ਦੇ ਛੋਲੇ
ਸਾਡੇ ਮੋਠ ਪੁਰਾਣੇ
ਲਤ ਮਾਰ ਤੇਰੀ ਭੱਠੀ ਢਾਹ ਦਿਆਂ
ਰੇਤ ਰਲਾ ਦਿਆਂ ਦਾਣੇ
ਕੈਦਾਂ ਉਮਰ ਦੀਆਂ-
ਕੰਤ ਜਿਨ੍ਹਾਂ ਦੇ ਨਿਆਣੇ
335
ਮਾਏਂ ਨੀ ਤੈਂ ਵਰ ਕੀ ਸਹੇੜਿਆ
ਇਹ ਕੀ ਮਾਰਿਆ ਲੋਹੜਾ
ਖੁੱਦੋ ਖੂੰਡੀ ਉਠ ਗਿਆ ਖੇਡਣ
ਮੁੜ ਨੀ ਕਰਦਾ ਮੋੜਾ
ਜੇ ਤਾਂ ਮੈਨੂੰ ਮੁੜਦਾ ਦਿਸਦਾ
ਕਰਾਂ ਹੰਦੋਸਾ ਥੋੜ੍ਹਾ
ਰੇਰੂ ਦਾ ਰੁੱਖ ਕੋਲ ਖੜਾ ਤਾਂ
ਮੈਂ ਟਾਹਲੀ ਦਾ ਪੋਰਾ
ਕੰਤ ਨਿਆਣੇ ਦਾ-
ਖਾ ਗਿਆ ਹੱਡਾਂ ਨੂੰ ਝੋਰਾ
336
ਸਹੁਰੀਂ ਮੇਰੇ ਪਵੇ ਹਵੇਲੀ
ਪੇਕੀਂ ਪਵੇ ਚੁਬਾਰਾ
ਸੱਸ ਤਾਂ ਮੇਰੀ ਪਾਣੀ ਢੋਵੇ
ਮੈਂ ਢੋਂਦੀ ਆਂ ਗਾਰਾ
ਇਕ ਮਹੀਨੇ ਤਾਈਂ ਵੀਰਨਾ
ਕੰਮ ਮੁਕਜੂ ਗਾ ਸਾਰਾ

113