ਇਹ ਸਫ਼ਾ ਪ੍ਰਮਾਣਿਤ ਹੈ
ਲਈਏ ਗੁਰਾਂ ਦਾ ਨਾਂ
1
ਗੁਰੂ ਨਾਨਕ
ਉੱਚਾ ਦਰ ਬਾਬੇ ਨਾਨਕ ਦਾ
ਮੈਂ ਸੋਭਾ ਸੁਣ ਕੇ ਆਇਆ
2
ਹੱਟ ਖੁਲ੍ਹਗੀ ਬਾਬੇ ਨਾਨਕ ਦੀ
ਸੌਦਾ ਲੈਣਗੇ ਨਸੀਬਾਂ ਵਾਲੇ
3
ਜ਼ਾਹਰੀ ਕਲਾ ਦਖਾਈ
ਬਾਬੇ ਨੇ ਮੱਕਾ ਫੇਰਿਆ
4
ਬਾਬੇ ਨਾਨਕ ਨੇ
ਪੌੜੀਆਂ ਸੁਰਗ ਨੂੰ ਲਾਈਆਂ
5
ਬਾਣੀ ਧੁਰ ਦਰਗਾਹੋਂ ਆਈ
ਪਾਪੀਆਂ ਦੇ ਤਾਰਨੇ ਨੂੰ
6
ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ
ਵੇਲੇ ਅੰਮ੍ਰਿਤ ਦੇ
7
ਗੁਰੂ ਗੋਬਿੰਦ ਸਿੰਘ
ਸੱਚ ਦਸ ਕਲਗੀ ਵਾਲਿਆ
ਕਿੱਥੇ ਛੱਡ ਆਇਆ ਲਾਲ ਪਰਾਏ
8
ਜਿੱਥੇ ਬੈਠ ਗਏ ਕਲਗੀਆਂ ਵਾਲੇ
ਧਰਤੀ ਨੂੰ ਭਾਗ ਲੱਗ ਗੇ
9
ਦਰਸ਼ਨ ਦੇ ਗੁਰ ਮੇਰੇ
ਸੰਗਤਾਂ ਆਈਆਂ ਦਰਸ਼ਨ ਨੂੰ
189