ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/214

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

226
ਜਿਉਂ ਕਾਲੀਆਂ ਘਟਾਂ ਵਿੱਚ ਬਗਲਾ
ਬੋਤਾ ਮੇਰੇ ਵੀਰੇ ਦਾ
227
ਪਾਣੀ ਪੀ ਗਿਆ ਯਾਰ ਦਾ ਬੋਤਾ
ਕੱਢਦੀ ਮੈਂ ਥੱਕ ਗੀ
228
ਬੁੱਕਦਾ ਸੁੰਦਰ ਦਾ ਬੋਤਾ
ਮੇਰੇ ਭਾ ਦਾ ਕੋਲ ਬੋਲਦੀ
229
ਬੋਤਾ ਛੱਡ ਕੇ ਝਾਂਜਰਾਂ ਵਾਲਾ
ਰਾਮ ਕੁਰੇ ਰੇਲ ਚੜ੍ਹਜਾ
230
ਬੋਤਾ ਲਿਆਵੀਂ ਉਹ ਮਿੱਤਰਾ
ਜਿਹੜਾ ਡੰਡੀਆਂ ਹਿੱਲਣ ਨਾ ਦੇਵੇ
231
ਬੋਤਾ ਵੀਰ ਦਾ ਨਜ਼ਰ ਨਾ ਆਵੇ
ਉੱਡਦੀ ਧੂੜ ਦਿਸੇ
232
ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ
ਸਰਵਣ ਵੀਰ ਕੁੜੀਓ
233
ਬੋਤੇ ਚਾਰਦੇ ਭਤੀਜੇ ਮੇਰੇ
ਕੱਤਦੀ ਨੂੰ ਆਣ ਮਿਲਦੇ
234
ਬੋਤੇ ਉੱਤੋਂ ਮੈਂ ਡਿਗ ਪੀ
ਵਿੰਗੇ ਹੋ ਗੇ ਕੰਨਾਂ ਦੇ ਵਾਲੇ
235
ਭੈਣ ਭਾਈ ਬੋਤੇ ਤੇ ਚੜ੍ਹੇ
ਬੋਤਾ ਲਗਰਾਂ ਸੂਤਦਾ ਆਵੇ
236
ਮੇਰੇ ਬੋਤੇ ਉੱਤੇ ਚੜ੍ਹ ਬਚਨੋ
ਤੈਨੂੰ ਸ਼ਿਮਲੇ ਦੀ ਸੈਲ ਕਰਾਵਾਂ
237
ਮੁੰਡਿਆ ਵੇ ਹਾਣ ਦਿਆ
ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ

212