ਖ਼ਤ ਨੰ: ੫੧
ਮੇਰੇ ਦੇਵਿੰਦਰ ਜੀਓ,
ਮੈਂ ਤੇ ਉਡੀਕ ਉਡੀਕ ਕੇ ਤੀਸਰਾ ਖ਼ਤ ਵੀ ਲਿਖਣ ਲਗੀ ਸਾਂ .... ... ਜੋ ਤੁਹਾਡਾ ਖ਼ਤ ਮਿਲ ਗਿਆ। ਦਿਲ ਕੁਝ ਹਲਕਾ ਹੋ ਗਿਆ ਹੈ। ਮੈਂ ਤੇ ਇਨ੍ਹਾਂ ਖ਼ਿਆਲਾਂ ਵਿਚ ਡੁਬੀ ਹੋਈ ਸਾਂ ... ... ਕਿ ਆਖ਼ਿਰ ਮੇਰੇ ਕੋਲੋਂ ਕਿਹੜਾ ਏਡਾ ਗੁਨਾਹ ਹੋ ਗਿਆ ਹੈ, ਜਿਸ ਕਰਕੇ ਤੁਸਾਂ ਮੋਨ-ਬਰਤ ਧਾਰ ਲਿਆ ਹੈ।
ਕਿਉਂਕਿ ਦੋਵੇਂ ਅਸੀ ਇਕ ਦੂਜੇ ਨੂੰ ਪਿਆਰ ਕਰਦੇ ਹਾਂ ਇਸ ਲਈ ਤੁਹਾਡੀ ਚਿਠੀ ਨਾ ਆਉਣ ਕਰ ਕੇ ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਹੋਣ ਲਗ ਪੈਂਦਾ ਹੈ। ਹਰ ਇਕ ਖ਼ੁਸ਼ੀ ਮੇਰੇ ਕੋਲੋਂ ਨਿਖੜਨ ਲਗ ਜਾਂਦੀ ਹੈ। ਸਾਰੇ ਖ਼ੁਸ਼ੀਆਂ ਤੇ ਆਰਾਮ ਇਕ ਸੁੱਕੇ ਹੋਏ ਫੁੱਲ ਦੀਆਂ ਪੱਤੀਆਂ ਵਾਂਗ ਮੇਰੀ ਰੂਹ ਨਾਲੋਂ ਝੜਨ ਲਗ ਜਾਂਦੇ ਹਨ। ਉਮੀਦਾਂ ਤੇ ਸੱਧਰਾਂ - ਗ਼ਮੀ ਦੇ ਬੁੱਲੇ ਵਿਚ ਉਡ ਕੇ ਪਤਾ ਨਹੀਂ ਕਿਥੇ ਚਲੀਆਂ ਜਾਂਦੀਆਂ ਨੇ।
ਮੇਰੇ ਲਈ ਪਈ ਸਾਰੀ ਦੁਨੀਆ ਖੁਸ਼ੀਆਂ ਮਨਾਵੇ, ਕਲਕੱਤੇ ਦੇ ਬਾਜ਼ਾਰ, ਦੁਕਾਨਾਂ ਤੇ ਮਾਰਕੀਟਾਂ ਵਿਚ ਪਈ ਸਵਰਗੀ ਰੌਸ਼ਨੀ ਹੋਵੇ; ਰਾਗ, ਨਾਚ, ਤਮਾਸ਼ੇ ਤੇ ਥੇਅਟਰ ਹੋਣ — ਪਰ ਮੈਨੂੰ ਤੇ ਉਨ੍ਹਾਂ ਨਾਲ ਇਨਾਂ ਹੀ ਵਾਸਤਾ ਹੈ, ਕਿ ਉਨ੍ਹਾਂ ਵਿਚੋਂ ਤੁਹਾਨੂੰ ਖੁਸ਼ੀ ਮਿਲਦੀ ਹੈ।
ਤੁਸੀ ਕਾਲਜ ਦੀ ਪੜ੍ਹਾਈ ਦਾ ਹਾਲ ਪੁਛਿਆ ਹੈ, ਇਸ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ।
ਅਜ ਹੋਰ ਕੁਝ ਲਿਖਣ ਨੂੰ ਜੀ ਨਹੀਂ ਕਰਦਾ। ਬਾਕੀ · ਅਗਲੇ ਖ਼ਤ ਵਿਚ ਸਹੀ।
ਤੁਹਾਡੀ......... ਉਦਾਸ.......
੧੩੭