ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਖੀ ਹੋਈ ਹੈ? ਤੁਹਾਡੀ ਇਸ ਹਰਕਤ ਨੂੰ ਜੇ ਕੋਈ ਹੋਰ ਦੇਖ ਲੈਂਦਾ, ਤਾਂ ਮੇਰੇ ਨਾਲ ਜੋ ਕੁਝ ਹੁੰਦਾ ਉਸ ਦਾ ਸ਼ਾਇਦ ਤੁਸੀ ਅੰਦਾਜ਼ਾ ਨਹੀਂ ਲਗਾ ਸਕਦੇ। ਚੰਗਾ ਹੁੰਦਾ, ਜੇ ਤੁਸੀਂ ਜ਼ਰਾ ਵਧੀਕ ਸਿਆਣਪ ਤੋਂ ਕੰਮ ਲੈਂਦੇ।

ਮੈਂ ਤੁਹਾਡੀਆਂ ਲਿਖੀਆਂ ਕੁਝ ਕੁ ਸਤਰਾਂ ਪੜ੍ਹੀਆਂ ਹਨ, ਇਕ ਵਾਰ ਨਹੀਂ, ਕਈ ਵਾਰੀ। ਪਰ ਮੈਨੂੰ ਸਮਝ ਨਹੀਂ ਆਈ ਕਿ ਆਖ਼ਰ ਤੁਸੀ ਚਾਹੁੰਦੇ ਕੀ ਹੋ? ਤੁਹਾਡਾ ਮਤਲਬ ਕੀ ਹੈ? ਮਿਹਰਬਾਨੀ ਕਰ ਕੇ ਅੱਗੇ ਤੋਂ ਇਹੋ ਜਿਹੀ ਕੋਈ ਗੱਲ ਨਾ ਕਰਨੀ ਜਿਸ ਨਾਲ ਮੈਂ ਕਿਸੇ ਉਲਝਣ ਵਿਚ ਫਸ ਜਾਵਾਂ। ਸਮਝ ਲਿਆ?

...........................