ਖ਼ਤ ਨੰ: ੭
ਮੇਰ ਦੇਵਿੰਦਰ ਜੀਓ,
ਮੇਰੇ ਖ਼ਤ ਦੀ ਪ੍ਰਸੰਸਾ ਲਿਖ ਕੇ, ਤੁਸਾਂ ਮੇਰੇ ਅੰਦਰ ਆਪਣੇ ਲਈ ਹੋਰ ਵੀ ਵਧੀਕ ਪਿਆਰ ਪੈਦਾ ਕਰ ਦਿੱਤਾ ਹੈ। ਜੋ ਕੁਝ ਮੈਂ ਤੁਹਾਨੂੰ ਸਮਝਦੀ ਸਾਂ, ਤੁਸੀਂ ਉਸ ਤੋਂ ਵਧ ਚੰਗੇ ਹੋ। ਤੁਹਾਡੇ ਲਫ਼ਜ਼ਾਂ ਨੇ ਮੇਰੇ ਲਈ ਮੇਰੀ ਕਦਰ ਵਧਾ ਦਿੱਤੀ ਹੈ। ਮੈਂ ਤਾਂ ਸਗੋਂ ਖ਼ਤ ਲਿਖਣ ਲਗਿਆਂ ਝਿਜਕਦੀ ਰਹਿੰਦੀ ਸੀ, ਕਿ ਤੁਸੀ ਕਿਤੇ ਮੇਰੀ ਲਿਖ਼ਤ ਤੇ ਹਸਦੇ ਨਾ ਹੋਵੋ। ਅਜੇ ਵੀ ਤੇ ਸ਼ਕ ਵਿਚ ਪੈ ਜਾਂਦੀ ਹਾਂ, ਤੇ ਸੋਚਣ ਲਗ ਜਾਂਦੀ ਹਾਂ, "ਕੀ ਮੈਂ ਸਚ ਮੁਚ ਚੰਗਾ ਖ਼ਤ ਲਿਖਿਆ ਸੀ?" ਤੁਹਾਡੇ ਇਸ ਖ਼ਤ ਨੇ ਮੇਰੇ ਦਿਲ ਵਿਚ ਤਰੰਗਾਂ ਪੈਦਾ ਕਰ ਦਿੱਤੀਆਂ ਨੇ। ਨਵੀਆਂ ਰੀਝਾਂ ਜਗਾ ਦਿੱਤੀਆਂ ਨੇ। ਸ਼ਾਨ ਨਾਲ ਕੁਰਸੀ ਦੇ ਪਿਛੇ ਵਿਦਵਾਨਾਂ ਵਾਂਗ ਖੜੀ ਹੋ ਕੇ ਤੁਹਾਡਾ ਖ਼ਤ ਪੜ੍ਹਨ ਲਗ ਜਾਂਦੀ ਹਾਂ। ਜਿਉਂ ਜਿਉਂ ਆਪਣੀ ਪ੍ਰਸੰਸਾ ਪੜ੍ਹੀ ਜਾਂਦੀ ਹਾਂ, ਦਿਲ ਵਿਚ ਕੋਈ ਨਵੀਂ ਜਿਹੀ ਲਹਿਰ ਮਹਿਸੂਸ ਕਰਦੀ ਹਾਂ।ਕਿੰਨੇ ਚੰਗੇ ਹੋ ਤੁਸੀ। ਜਿਹੜੀ ਤੁਸਾਂ ਮੁਕਾਬਲੇ ਦੀ ਦਾਵਤ ਦਿੱਤੀ ਹੈ, ਮੈਨੂੰ ਇਸ ਦਾ ਚੰਗੀ ਤਰ੍ਹਾਂ ਪਤਾ ਨਹੀਂ ਲੱਗਾ। ਕੀ ਤੁਸੀ ਦੇਖਣਾ ਚਾਹੁੰਦੇ ਹੋ ਕਿ ਇਸ ਪਿਆਰ ਦੀ ਦੌੜ ਵਿਚ ਸਾਡੇ ਦੋਹਾਂ ਵਿਚੋਂ ਅਗੇ ਕਿਹੜਾ ਲੰਘੇਗਾ? ਮੈਂ ਨਹੀਂ ਜੇ ਇਸ ਮੁਕਾਬਲੇ ਵਿਚ ਪੈਣਾ। ਮੈਨੂੰ ਪਤਾ ਹੈ ਮੈਂ ਬੜੀ ਪਿਛੇ ਰਹਿ ਜਾਵਾਂਗੀ। ਤੁਸੀ ਗੁਣਾਂ ਨਾਲ ਭਰੇ ਹੋਏ, ਏਡੇ ਸਿਆਣੇ, ਬੀਬੇ ਰਾਣੇ। ਤੇ ਮੈਂ ................ ਸਭ ਤੋਂ ਖ਼ਾਲੀ। ਫੇਰ ਤੁਹਾਡਾ ਮੇਰਾ ਮੁਕਾਬਲਾ ਹੀ
੧੭