ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(1) ਕੀ ਐਨੇ ਪਸ਼ੂਆਂ ਨੂੰ ਘਰਾਂ ਵਿੱਚ ਜਾਂ ਗਊਸ਼ਲਾਵਾਂ ਵਿੱਚ ਜਾਂ ਹੋਰ ਅਦਾਰੇ ਬਣਾ ਕੇ ਸਾਂਭਿਆ ਜਾ ਸਕਦਾ ਹੈ?

ਇਸ ਬਾਰੇ ਵਿਚਾਰ ਕਰਨ ਲਈ ਜਜ਼ਬਾਤੀ ਸੋਚ ਦੀ ਬਜਾਏ ਹੇਠ ਲਿਖੇ ਤੱਥਾਂ ਵੱਲ ਧਿਆਨ ਦੇਣ ਦੀ ਲੋੜ ਹੈ।

ਜੇ ਇੱਕ ਪਸ਼ੂ ਆਪਣੀ ਸਾਰੀ ਉਮਰ ਵਿੱਚ 8 ਬੱਚਿਆਂ ਨੂੰ ਜਨਮ ਦੇਵੇ ਤਾਂ ਇਸ ਦੀ ਸੰਤਾਨ ਵਿੱਚ ਵਾਧਾ ਹੇਠ ਲਿਖੇ ਅਨੁਸਾਰ ਹੋਵੇਗਾ

ਪਹਿਲੀ ਪੀੜ੍ਹੀ ਦੀ ਸੰਤਾਨ = 8 ਬੱਚੇ ਜਾਂ 4 ਜੋੜੇ (ਨਰ ਮਾਦਾ ਦੇ)

ਦੂਸਰੀ ਪੀੜ੍ਹੀ ਦੀ ਸੰਤਾਨ = 4 x 8 = 32 ਬੱਚੇ ਜਾਂ 16 ਜੋੜੇ

ਤੀਸਰੀ ਪੀੜ੍ਹੀ ਦੀ ਸੰਤਾਨ = 16 x 8 = 128 ਬੱਚੇ ਜਾਂ 64 ਜੋੜੇ

ਚੌਥੀ ਪੀੜ੍ਹੀ ਦੀ ਸੰਤਾਨ = 64 x 8 = 512 ਬੱਚੇ ਜਾਂ 256 ਜੋੜੇ

ਪੰਜਵੀਂ ਪੀੜ੍ਹੀ ਦੀ ਸੰਤਾਨ = 256 x 8 = 2048 ਬੱਚੇ ਜਾਂ 1024 ਜੋੜੇ

ਛੇਵੀਂ ਪੀੜ੍ਹੀ ਦੀ ਸੰਤਾਨ = 1024 x 8 = 8192 ਬੱਚੇ ਜਾਂ 4096 ਜੋੜੇ

ਸੱਤਵੀਂ ਪੀੜ੍ਹੀ ਦੀ ਸੰਤਾਨ = 4096 x 8 = 32768 ਬੱਚੇ ਜਾਂ 16384 ਜੋੜੇ

ਅੱਠਵੀਂ ਪੀੜ੍ਹੀ ਦੀ ਸੰਤਾਨ = 16384 x 8 = 131072 ਬੱਚੇ ਜਾਂ 65536 ਜੋੜੇ

131