ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨ ਵਾਲਾ। ਜਦ ਤੱਕ ਮਨੁੱਖ ਨੇ ਸੰਦਾਂ ਦੀ ਵਰਤੋਂ ਕਰਨੀ ਨਹੀਂ ਸਿੱਖੀ ਸੀ ਇਹ ਆਪਣੀ ਸਰੀਰਕ ਸ਼ਕਤੀ ਨਾਲ ਵੱਡੇ ਜਾਨਵਰਾਂ ਨੂੰ ਮਾਰ ਸਕਣ ਦੇ ਕਾਬਲ ਨਹੀਂ ਸੀ ਜਿਸ ਕਰਕੇ ਇਸ ਦੀ ਖੁਰਾਕ ਵਿੱਚ ਵੱਡਾ ਭਾਗ ਪੌਦਿਆਂ ਦੇ ਫਲ, ਰਸਦਾਰ ਜੜ੍ਹਾਂ ਅਤੇ ਦਾਏ ਆਦਿ ਸਨ ਜਾਂ ਕੁਝ ਛੋਟੇ ਮੋਟੇ ਜੀਵ ਜੰਤੂ। ਪ੍ਰੰਤੂ ਜਦ ਮਨੁੱਖ ਨੇ ਪੱਥਰ ਘੜ ਕੇ ਸੰਦਾਂ ਨੂੰ ਬਨਾਉਣਾ ਅਤੇ ਵਰਤਣਾ ਸਿੱਖ ਲਿਆ ਤਾਂ ਸ਼ਿਕਾਰ ਕਰ ਕੇ ਮਾਸ ਖਾਣਾ ਇਸ ਦੇ ਭੋਜਨ ਦਾ ਮੁੱਖ ਅੰਗ ਬਣ ਗਿਆ। ਫਿਰ ਜਦ ਮਨੁੱਖ ਨੇ ਖੇਤੀਬਾੜੀ ਸ਼ੁਰੂ ਕਰ ਲਈ ਤਾਂ ਮਾਸ ਦੇ ਨਾਲ ਨਾਲ ਦੁੱਧ, ਦਹੀਂ, ਅਨਾਜ, ਫਲ, ਸਬਜੀਆਂ ਆਦਿ ਉਸਦੀ ਖੁਰਾਕ ਦੇ ਸਥਾਈ ਅੰਗ ਬਣ ਗਏ। ਇਸ ਤੋਂ ਬਾਅਦ ਕੁਝ ਇਲਾਕਈ ਵਖਰੇਵੇਂ ਕਾਇਮ ਰਹੇ ਜਿਵੇਂ ਸੰਸਾਰ ਦੇ ਜਿਨ੍ਹਾਂ ਖਿੱਤਿਆਂ ਵਿੱਚ ਜ਼ਮੀਨ ਉਪਜਾਊ ਅਤੇ ਖੇਤੀਬਾੜੀ ਸੌਖੀ ਸੀ, ਉਥੇ ਫਸਲਾਂ ਤੋਂ ਪ੍ਰਾਪਤ ਭੋਜਨ ਦੀ ਵਰਤੋਂ ਵਧੇਰੇ ਰਹੀ (ਜਿਵੇਂ ਭਾਰਤ ਵਿੱਚ) ਅਤੇ ਜਿੱਥੇ ਖੇਤੀਬਾੜੀ ਵਧੀਆਂ ਨਹੀਂ ਹੁੰਦੀ ਸੀਉਥੇ ਸ਼ਿਕਾਰ ਕਰਨ, ਮੱਛੀਆਂ ਫੜਨ ਆਦਿ ਢੰਗਾਂ ਨਾਲ ਖੁਰਾਕ ਵਿੱਚ ਮਾਸ ਦੀ ਵਰਤੋਂ ਵਧੇਰੇ ਹੁੰਦੀ ਰਹੀ (ਜਿਵੇਂ ਯੌਰਪੀ ਮੁਲਕਾਂ ਵਿੱਚ ਇਸ ਸੰਦਰਭ ਵਿੱਚ ਇੱਕ ਦਿਲਚਸਪ ਤੱਥ ਇਹ ਹੈ ਕਿ ਭਾਰਤ ਦੇ ਵੀ ਸਮੁੰਦਰੀ ਤੱਟ ਨੇੜਲੇ ਇਲਾਕਿਆਂ ਵਿੱਚ ਮੱਛੀ ਨੂੰ 'ਜਲਤੋਰੀ' ਕਹਿ ਕੇ ਸ਼ਾਕਾਹਾਰੀ ਭੋਜਨ ਵਿੱਚ ਹੀ ਸ਼ਾਮਲ ਮੰਨਿਆ ਜਾਂਦਾ ਹੈ।

ਅਕਸਰ ਮੀਟ ਖਾਣ ਵਾਲੇ ਅਤੇ ਮੀਟ ਵਿਰੋਧੀ ਦੋਵੇਂ ਆਪਣੇ ਆਪਣੇ ਪੱਖ ਵਿੱਚ ਇੱਕ-ਪਾਸੜ ਦਲੀਲਾਂ ਦਿੰਦੇ ਹਨ। ਜਿਵੇਂ ਕਿ ਮੀਟ ਖਾਣ ਵਾਲੇ ਕਹਿੰਦੇ ਹਨ ਕਿ ਜੰਤੂ ਪ੍ਰੋਟੀਨ, ਭਾਵ ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲਾ ਪ੍ਰੋਟੀਨ, ਪੌਦਿਆਂ ਤੋਂ ਪ੍ਰਾਪਤ ਪ੍ਰੋਟੀਨ ਦੇ ਮੁਕਾਬਲੇ ਮਨੁੱਖੀ ਸਿਹਤ ਅਤੇ ਤਾਕਤ ਲਈ ਬਹੁਤ ਵਧੀਆ

137