ਸਮੱਗਰੀ 'ਤੇ ਜਾਓ

ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਈਕਰੋਸਾਫ਼ਟ ਦੇ ਮੁਖੀ ਸਤਿਆ ਨਾਡੇਲਾ ਨੇ ਉਸ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ, “ਅੱਜ ਅਸੀਂ ਇੱਕ ਮਹਾਨ ਇਨਸਾਨ ਗੁਆ ਲਿਆ ਹੈ। ਸਟੀਫ਼ਨ ਹਾਕਿੰਗ ਵਿਗਿਆਨ ਪ੍ਰਤੀ ਆਪਣੀ ਸ਼ਾਨਦਾਰ ਦੇਣ ਲਈ ਯਾਦ ਕੀਤਾ ਜਾਂਦਾ ਰਹੇਗਾ - ਉਸ ਨੇ ਗੁੰਝਲਦਾਰ ਵਿਗਿਆਨਕ ਸਿਧਾਂਤਾਂ ਅਤੇ ਸੰਕਲਪਾਂ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਂਦਾ। ਆਪਣੀਆਂ ਸਰੀਰਕ ਮੁਸ਼ਕਿਲਾਂ ਦੇ ਬਾਵਜੂਦ ਬ੍ਰਹਿਮੰਡ ਦੀ ਸੰਪੂਰਨ ਸਮਝ ਹਾਸਲ ਕਰਨ ਲਈ ਉਸ ਦੀ ਅਥਾਹ ਤਲਾਸ਼ ਅਤੇ ਉਤਸ਼ਾਹੀ ਭਾਵਨਾ ਲਈ ਵੀ ਉਸ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ।”

162