ਸਮੱਗਰੀ 'ਤੇ ਜਾਓ

ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਾਣੀ ਸਚਮੁੱਚ ਹੀ ਅਸੰਭਵ ਨੂੰ ਸੰਭਵ ਕਰਨ ਵਾਲੀ ਹਿੰਮਤ ਅਤੇ ਹੌਂਸਲੇ ਦੀ ਕਹਾਣੀ ਹੈ।

ਇਹ ਸਭ ਕੁਝ ਸੌਖਾ ਨਹੀਂ ਹੋ ਗਿਆ ਸੀ। ਇਸ ਪਿੱਛੇ ਉਸ ਦੇ ਦ੍ਰਿੜ ਨਿਸਚੇ, ਜਨੂੰਨ ਅਤੇ ਸਖਤ ਮਿਹਨਤ ਦਾ ਰੋਲ ਹੈ। ਜਿਸ ਵਿਅਕਤੀ ਦੀਆਂ ਅੱਖਾਂ ਦੀ ਰੌਸ਼ਨੀ ਨਾ ਹੋਵੇ ਉਸ ਦੇ ਕੰਨ ਬਹੁਤ ਸੰਵੇਦਨਸ਼ੀਲ ਹੋ ਜਾਂਦੇ ਹਨ। ਆਪਣੀ ਸੁਣਨ ਦੀ ਵਧੀ ਸ਼ਕਤੀ ਨਾਲ ਉਹ ਆਸੇ ਪਾਸੇ ਦੇ ਸੰਸਾਰ ਨੂੰ ਮਹਿਸੂਸ ਕਰਨ ਦੇ ਯੋਗ ਹੋ ਜਾਂਦਾ ਹੈ। ਪਰ ਇਥੇ ਤਾਂ ਸੁਣਨ ਸ਼ਕਤੀ ਵੀ ਪੂਰੀ ਤਰ੍ਹਾਂ ਖਤਮ ਸੀ, ਫਿਰ ਉਸ ਦਾ ਬਾਹਰੀ ਸੰਸਾਰ ਨਾਲ ਰਾਬਤਾ ਕਿਵੇਂ ਬਣੇ ਇਸ ਤੋਂ ਅੱਗੇ, ਜੇ ਬਚਪਨ ਤੋਂ ਹੀ ਤੁਸੀਂ ਕੋਈ ਸ਼ਬਦ ਨਹੀਂ ਸੁਣਿਆ ਤਾਂ ਬੋਲਣ ਦੀ ਸਮਰੱਥਾ ਵੀ ਵਿਕਸਿਤ ਨਹੀਂ ਹੁੰਦੀ। ਸੋ ਇਹ ਮਸਲਾ ਲੈ ਕੇ ਉਸ ਦਾ ਪਿਤਾ ਉੱਘੇ ਵਿਗਿਆਨੀ ਗ੍ਰਾਹਮ ਬੈੱਲ ਕੋਲ ਗਿਆ ਜੋ ਬੋਲਿਆਂ ਦੇ ਲਈ ਕੰਮ ਕਰ ਰਿਹਾ ਸੀ ਸੁਣ ਨਾ ਸਕਣ ਵਾਲਿਆਂ ਨੂੰ ਤਾਂ ਬੁੱਲ੍ਹਾਂ ਦੀ ਹਰਕਤ ਤੋਂ ਸ਼ਬਦ ਸਮਝਣੇ (Lip reading) ਅਤੇ ਇਸ਼ਾਰਿਆਂ ਵਾਲੀ ਭਾਸ਼ਾ (Sign language) ਸਿਖਾਈ ਜਾ ਸਕਦੀ ਹੈ ਪਰ ਜੋ ਬੱਚਾ ਦੇਖ ਨਹੀਂ ਸਕਦਾ ਉਸ ਨੂੰ ਕਿਵੇਂ ਸਿਖਾਇਆ ਜਾਵੇ? ਆਖਰ ਗ੍ਰਾਹਮ ਬੈੱਲ ਨੇ ਹੈਲਨ ਦੇ ਪਿਤਾ ਨੂੰ ਨੇਤਰਹੀਣਾਂ ਦੇ ਪਾਰਕਿਨਜ਼ ਇੰਸਟੀਚਿਊਟ ਵਿਖੇ ਜਾਣ ਦੀ ਸਲਾਹ ਦਿੱਤੀ। ਇਸ ਇੰਸਟੀਚਿਊਟ ਵਾਲਿਆਂ ਨੇ ਆਪਣੀ ਇੱਕ ਸਾਬਕਾ ਵਿਦਿਆਰਥਣ, 20 ਸਾਲ ਦੀ ਐਨੀ ਸੁਲੀਵਾਨ, ਨੂੰ ਹੈਲਨ ਨੂੰ ਸਿਖਿਅਤ ਕਰਨ ਲਈ ਭੇਜਿਆ।

ਇਸ ਐਨੀ ਸੁਲੀਵਾਨ ਦੇ ਆਉਣ ਨਾਲ ਹੈਲਨ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਜੇ ਹੈਲਨ ਕੈਲਰ ਵਿੱਚ ਜਿਗਿਆਸਾ ਅਤੇ ਸਿੱਖਣ ਦੀ ਬਹੁਤ ਪ੍ਰਤਿਭਾ ਸੀ ਤਾਂ ਐਨੀ ਨੇ ਜਿੰਨੇ ਸਬਰ, ਮਿਹਨਤ ਅਤੇ ਨਵੇਂ ਨਵੇਂ ਢੰਗਾਂ ਨਾਲ ਉਸ ਨੂੰ

165