ਪੰਨਾ:ਗੀਤਾਂਜਲੀ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਮੈਂ ਤ੍ਰਬਕ ਕੇ ਉਠ ਖੜੋਂਦਾ ਹਾਂ, ਜਦੋਂ ਸੁਪਨੇ ਵਿਚ ਵੀ ਤੈਨੂੰ
ਦੂਰ ਤਕਦਾ ਹਾਂ। ਕਿੰਨੀਆਂ ਨੀਂਦਾਂ ਤਬਕ ਕੇ ਉਠਿਆ ਹਾਂ
ਪਰ ਤੂੰ ਸੁਪਨੇ ਵਿਚ ਝੌਲੇ ਦੋਵੇਂ
ਜਾਗਦਿਆਂ ਤੋਂ ਲੁਕਦੇਂ ਤੇ ਦੌੜਦਿਆਂ ਨੂੰ, ਅਗੇ ਦੌੜ ਸਤਾਂਦੈਂ
ਤੂੰ ਪਿਆਰਾਂ ਨਾਲ ਵੀ ਮਨਾਂਦੈਂ
ਤੇ ਦੂਜੇ ਤਰ੍ਹਾਂ ਵੀ ਮਨਾਂਦੈਂ
ਬਾਬਾ! ਅਸੀਂ ਮੰਨਦੇ ਹਾਂ, ਖਿਮਾਂ ਕਰ।

੧੫ਵੀਂ ਕੂੰਜ



ਮੈਂ ਰਾਗੀ ਬਣ ਕੇ ਆਇਆ
ਇਸ ਕਲਸਾਂ ਵਾਲੇ ਮੰਦਰ ਦੇ
ਇਕ ਕੋਨੇ ਵਿੱਚ ਇੱਕ ਪਾਸੇ ਜਹੇ
ਮੇਰੇ ਬੈਠਣ ਲਈ ਜਾਂ ਖੜੇ ਹੋਣ ਲਈ
ਤੇ ਵੀਣਾ ਰਖਣ ਲਈ ਥੋੜਾ ਜਿਹਾ ਥਾਂ ਦੇ ਦੇ
ਦੁਨੀਆ ਵਿੱਚ ਕੰਮਾਂ ਦੇ ਕਾਰਖਾਨੇ ਹਨ
ਪਰ ਮੈਂ ਨਹੀਂ ਕੋਈ ਕੰਮ ਕਰਨਾ
ਮੇਰੇ ਵਿਅਰਥ ਜੀਵਨ ਵਿਚੋਂ ਕਦੇ ਕਦੇ ਕੋਈ
ਤਾਨ ਨਿਕਲਦੀ ਹੈ
ਜਿਵੇਂ ਵਾਂਸ ਦੇ ਜੰਗਲਾਂ ਵਿੱਚ ਹਵਾ ਕਈ ਕੁਝ ਗਾਂਦੀ ਹੈ
ਅੱਧੀ ਰਾਤ ਨੂੰ ਜਦ ਪੂਜਾ ਦਾ ਪਹਿਲਾ ਘੰਟਾ ਵਜੇ

੧੮