ਪੰਨਾ:ਗੀਤਾਂਜਲੀ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭ਵੀਂ ਕੂੰਜ

ਰਾਤ ਦੇ ਪਰਦਿਆਂ ਵਿਚ ਲੁਕ ਕੇ
ਕੀ ਤੂੰ ਪ੍ਰੇਮ ਯਾਤ੍ਰਾ ਨੂੰ ਚਲਿਐਂ ਮਿੱਤ੍ਰ?
ਯਾਦ ਨਹੀਂ ਮੈਂ ਕਦ ਸੁਤਾ ਸੀ;
ਜਿਸ ਓਓ ਕਿ ਤੁਹਾ ਬਚਪਨ ਦੇ ਜਗਰਾਤੇ ਹਾਰ।
ਭਰਮਾਂ ਦੀ ਆਹਟ ਸੁਣ ਕੇ, ਅਨੇਕਾਂ ਵਾਰ ਦਰਵਾਜ਼ੇ ਖੋਲ੍ਹੇ
ਅੰਨ੍ਹੇਰੀ ਰਾਤ ਵਿਚ ਵੀ ਦੂਰ ਤਕ ਤੱਕਦਾ ਹਾਂ
ਤੇਰਾ ਰਾਹ ਕਿੱਧਰ ਹੈ ਮਿੱਤ੍ਰ?
ਅੰਧੇਰੇ ਦੀ ਕਾਲੀ ਨਦੀ ਦੇ ਕਿਸ ਕਾਲੇ ਕੰਢੇ ਤੋਂ ਦੀ,
ਭਿਆਨਕ ਜੰਗਲ ਦੀ ਕੇਹੜੀ ਦੂਰਲੀ ਹੱਦ ਤੋਂ ਦੀ,
ਆਕਾਸ਼ ਵਰਗੀ ਕਿਸ ਡੂੰਘੀ ਡੂੰਘਾਈ ਤੋਂ ਦੀ,
ਹੋ ਕੇ ਪਾਂਧੀ ਮਿੱਤ੍ਰ
ਟੋਹ ਟੋਹ ਕੇ ਪੈਰ ਰੱਖ ਰਿਹਾ ਏਂ?
ਨਾਲ ਲਾਭ ਓਸਮੀ ਇਨਾਮ ਨਹੁ ਇਸ ਦੇ ਬਦਲ ਤੇਰੇ ਨਾਕਿ ਨੂੰ ਲੜ ਬਾਲ

੨੭