ਪੰਨਾ:ਗੀਤਾਂਜਲੀ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੩੬ਵੀਂ ਕੂੰਜ

ਹੇ ਮੇਰੇ ਮਾਲਕ!
ਇਕ ਬੋਹੜ ਨੀਚਤਾ ਦਾ
ਮੇਰੇ ਦਿਲ 'ਚੋਂ ਉਗ ਕੇ
ਅੰਗਾਂ ਤਕ ਫੈਲ ਗਿਆ ਹੈ
ਤੂੰ ਫੜ ਕੇ ਕੁਹਾੜਾ
ਕੱਟ ਜੜ੍ਹਾਂ ਏਹਦੀਆਂ

ਮੈਨੂੰ ਤਾਕਤ ਦੇਹ:-
ਦੁਖਾਂ ਤੇ ਭੁਖਾਂ ਨੂੰ,
ਮੈਂ ਦਾਤ ਸਮਝ ਕੇ,
ਸੋਗਾਤ ਜਾਣ ਕੇ,
ਸਿਰ ਤੇ ਰਖ ਸਕਾਂ

ਮੈਨੂੰ ਪਿਆਰ ਵੀ ਦੇਵੀ:-
ਸੇਵਾ ਨਾਲ ਭਰਿਆ
ਕੰਮਾਂ ਨਾਲ ਭਰਿਆ
ਜਗਰਾਤੇ ਕਰ ਮੈਂ,
ਮਲਮਾਂ ਲਾ ਸਕਾਂ
ਪੱਟੀਆਂ ਬੰਨ੍ਹ ਸਕਾਂ

ਮੈਨੂੰ ਬਲ ਵੀ ਦੇਵੀਂ:-
ਚਟਾਨਾਂ ਵਰਗਾ
ਲਹਿਰਾਂ ਨਾਲ ਭਿਜ ਸਕਾਂ
ਦੁਖੀਆਂ ਦਾ ਅਟੁਟ ਯਾਰ ਬਣਾਂ

੪੧