ਪੰਨਾ:ਗੀਤਾਂਜਲੀ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੪੭ਵੀਂ ਕੂੰਜ

ਉਸਦੇ ਰਾਹ ਤੇ ਅਖਾਂ ਟਿਕੀਆਂ
ਰਾਤ ਬੀਤ ਗਈ ਅਖਾਂ ਵਿਚ
ਮੈਂ ਥਕ ਟੁਟ ਕੇ ਸੌਂ ਜਾਵਾਂ ਜੇ
ਅਖਾਂ ਮੇਰੀਆਂ ਖੁਲ੍ਹੀਆਂ ਰਹਿਣ ਦਿਓ

ਬਹੇ ਮੇਰੇ ਬੰਦ ਨ ਕਰਨੇ
ਉਸਤੋਂ ਉਸਦਾ ਪਤਾ ਨ ਪੁਛਿਉ

ਜੇ ਪੈਰਾਂ ਦੇ ਖੜਕੇ ਨਾਲ
ਮੇਰੀ ਨੀਂਦ ਨ ਖੁਲੀ
ਤੁਸੀਂ ਭੀ ਮੈਨੂੰ ਜਗਾਣਾ ਨਾ
ਪੰਛੀਆਂ ਦੇ ਗੀਤਾਂ ਵਿਚ
ਮਧਮ ਤੇ ਸੁਗੰਧੀ ਭਰੀ ਹਵਾ ਵਿਚ
ਮੈਨੂੰ ਸ਼ਾਂਤੀ ਨਾਲ ਸੁਤੇ ਰਹਿਣ ਦੇਣਾ
ਬੇਸ਼ਕ ਉਹ ਮੇਰੇ ਦਰਵਾਜੇ ਤੇ ਖੜੇ ਰਹਿਣ

ਉਹ ਮੇਰੀ ਸ਼ਰਮਾਕਲ ਨੀਂਦਰ
ਉਹ ਕੁਵਾਰੇ ਸੁਪਨਿਆਂ ਨਾਲ ਵਿਆਹੀ
ਤੂੰ ਉਸ ਵੇਲੇ ਜਾਵੀਂ
ਜਦ ਉਹ ਜਾਦੂਗਰ-ਹਥ ਤੈਨੂੰ ਛੁਹਾਵੇ
ਮੇਰੇ ਉਡੀਕਦੇ ਨੈਣੋ
ਉਦੋਂ ਪਲਕਾਂ ਦੀ ਚਿੱਕ ਚੁਕਿਓ
ਜਦੋਂ ਉਸਦੀ ਮੁਸਫ਼ਾਹਟ ਦੀ ਜੋਤ ਛਣ ਕੇ
ਤੁਹਾਡੇ ਤੇ ਪਏ

੬੧