ਸਮੱਗਰੀ 'ਤੇ ਜਾਓ

ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਤ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

१० ਬਾਲਾਂ ਦੀ ਸੁਗਾਤ ਅਚਰਜ ਹੋਗਏ, ਅਤੇ ਉਹ ਕਸੂਰ ਕਰਨ ਵਾਲਾ ਕੌਣ ਹੈ? ਉਸਨੂੰ ਉਸਤਾਦ ਢੂੰਡਣ ਲਗਾ॥

ਛੇਕੜ ਉਨ੍ਹਾਂ ਮੁੰਡਿਆਂ ਵਿਚ ਇਕ ਬਹੁਤ ਖੜਮਸਤੀ ਕਰਨਵਾਲਾ ਮੁੰਡਾ ਸੀ, ਉਸਦੇ ਉੱਤੇ ਇਹ ਕਸੂਰ ਲਾਯਾ ਗਿਆ, ਪਰ ਉਸਤੋਂ ਜਦੋਂ ਪੁਛਿਆ ਤਾਂ ਉਸਨੇ ਸਾਫ ਜਵਾਬ ਦਿੱਤਾ ਕਿ “ਮੈਂ ਇਹ ਅਵਾਜ਼ ਨਹੀਂ ਕੀਤੀ ਸ”। ਬਿਨਾ ਕਸੂਰ ਸਜਾ ਦੇਣੀ ਹੋਵੇ ਤਾਂ ਨਿਸੰਗਦਿਓ, ਪਰ ਜਦ ਇਕ ਵਾਰੀ ਕਿਸੇ ਦਾ ਨਾਮ ਬਦਨਾਮ ਹੋਯਾ ਕਿ ਫਿਰ ਉਹ ਕਦੇ ਦੋਸ਼ੀ ਨਾ ਵੀ ਹੋਵੇ ਤਾਂ ਵੀ ਉਸਦੇ ਉੱਪਰ ਸ਼ਕ ਹੋਏ ਸਿਵਾ ਨਹੀਂ ਰਹਿੰਦਾ। ਉੱਸੇਤਰਾਂ ਉਸ ਮੁੰਡੇ ਨੇ ਉਸ ਵੇਲੇ ਅਪਰਾਧ ਨਹੀਂ ਵੀ ਕੀਤਾ ਸੀ ਪਰ ਦੋਸ ਉਸੇ ਤੇ ਹੀਲਾਯਾ ਗਿਆ, ਅਤੇ ਉਸਨੂੰ ਸਜਾ ਦੇਣ ਲਈ ਉਸਤਾਦ ਨੇ ਪਾਸ ਸੱਦਿਆ॥

ਏਨੇ ਵਿਚ ਇਕ ਚੰਚਲ ਸੁਭਾ ਦਾ ਅਤੇ ਹੁਸ਼ਿਆਰ ਮੁੰਡਾ ਖੜਾ ਹੋਕੇ ਆਖਣ ਲੱਗਾ “ਨਹੀਂ ਨਹੀਂ ਉਸਤਾਦ ਜੀ, ਇਸ ਵਿਚ ਚਰਨੇ ਦਾ ਕੋਈ ਕਸੂਰ ਨਹੀਂ, ਇਸ ਲਈ ਉਸਨੂੰ ਸਜਾ ਨਾ ਦਿਓ। ਉਹ ਮੇਰਾ ਅਪਰਾਧ ਹੈ। ਸੱਚ ਪੁਛੋ ਤਾਂ ਮੈਂ ਵੀ ਜਾਣ ਬੁਝਕੇ ਪਿਨਸਿਲ ਨਹੀਂ ਘਸੀਟੀ, ਪਰ ਮੈਂ ਅਪਰਾਧੀ ਹਾਂ। ਆਪਨੇ ਦੋ ਸੁਵਾਲ