ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੧੨

ਪੰਜਾਥੀ ਦੀ ਦੂਜੀ ਪੋਥੀ


ਕਸੂਰ ਨਾ ਸਮਝਿਆ, ਪਰ ਫਿਰ ਵੀ ਉਹ ਮੁੰਡਾ ਸ਼ਰਮਿੰਦਾ
ਹੁੰਦਾ ਹੋਯਾ ਆਪਣੀ ਜਗਾ ਤੇ ਜਾ ਬੈਠਾ। ਸਕੂਲ ਦੇ ਸਾਰੇ
ਮੁੰਡੇ ਉਸਦਾ ਧੀਰਜ ਵੇਖਕੇ ਅਚਰਜ ਕਰਨ ਲੱਗੇ॥
ਓਹ ਲੜਕਾ ਅਸਲ ਵਿਚ ਸਾਹਸੀਤੇ ਧੀਰਜਵਾਲਾ
ਹੈ, ਇਹ ਕੌਣ ਨਹੀਂ ਆਖੇਗਾ?
੨-ਪਰਉਪਕਾਰ ਦਾ ਫਲ
ਮਨੁੱਖ ਤੋਂ ਜਿੰਨਾ ਬਣ ਸਕੇ ਆਪਣੇ ਵਿਤ
ਮੂਜਬ ਉਪਕਾਰ ਕਰਦਾ ਜਾਵੇ ਤਾਂ
ਉਸਦਾ ਫਲ ਉਸਨੂੰ ਮਿਲੇ ਬਿਨਾ
ਨਹੀਂ ਰਹੇਗਾ | ਪਰੋਪਕਾਰ ਕਰਨਾ
ਖੇਤ ਵਿਚ ਬੀਜ ਬੀਜਣ ਵਰਗਾ ਹੈ।
ਬੀਜ ਤੋਂ ਜਿਸ ਤਰਾਂ ਖੇਤੀ ਪਕਦੀ ਤੇ ਓਸਤੋਂ ਅਨਾਜ
ਨਿਕਲਦਾ ਹੈ, ਉੱਸੇ ਤਰ੍ਹਾਂ ਪਰਉਪਕਾਰ ਦੀ ਗੱਲ ਵੀ
ਹੌਲੀ ੨ ਸਿੰਜਰਦੀ ਹੈ॥
ਇਕ ਸਮੇਂ ਕਿਸੇ ਸਰਦਾਰ ਦੀ ਤੀਮੀ ਆਪਣੇ
ਮਹੈਣ ਨਾਲ ਜਾਂਦੀ ਪਈ ਸੀ। ਉਸਨੂੰ ਰਾਹ ਵਿਚ ਇਕ