ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੩



ਪਰਉਪਕਾਰ ਦਾ ਫਲ


ਗਰੀਬ ਗੁੰਗਾ ਮੁੰਡਾ ਨਜਰ ਆਯਾ, ਜੋ ਬਹੁਤ ਥੱਕ
ਗਿਆ ਸੀ ਅਤੇ ਉਸਦੇ ਇਕ ਪੈਰ ਵਿਚ ਕੁਝ ਸੱਟ ਵੀ
ਲੱਗੀ ਹੋਈ ਸੀ। ਇਹ ਵੇਖਕੇ ਉਸ ਸਰਦਾਰਨੀ ਨੂੰ ਦਯਾ
ਆਈ ਅਤੇ ਉਸਨੇ ਉਸ ਮੁੰਡੇ ਨੂੰ ਆਪਣੇ ਅਸਬਾਬ
ਦੇ ਗੱਡੇ ਤੇ ਬਿਠਾ ਲਿਆ।
ਇਸ ਤਰ੍ਹਾਂ ਜਦ ਚਾਰ ਪੰਜ ਕੋਹ ਚਲੇ ਗਏ ਤਾਂ
ਓਥੇ ਹੀ ਉਸ ਮੁੰਡੇ ਨੇ ਕੁਝ ਕੰਮ ਧੰਦੇ ਵੇਖਣ ਲਈ
ਜਾਣਾ ਸੀ। ਇਸ ਲਈ ਉਹ ਓਥੇ ਹੀ ਉਤਰ ਪਿਆ
ਅਤੇ ਉਸ ਸਰਦਾਰਨੀ ਨੂੰ ਧੰਨਵਾਦ ਦੇਕੇ ਚਲਿਆ ਗਿਆ।
ਲਗਪਗ ਵੀਹ ਵਰਿਆਂ ਦੇ ਪਿੱਛੋਂ ਅਜੇਹਾ ਹੋਯਾ
ਕਿ ਉਸ ਰਾਹ ਵਿਚੋਂ ਕੋਈ ਪਲਟਨ ਦਾ ਅਫ਼ਸਰ ਜ
ਰਿਹਾ ਸੀ। ਉਸਨੂੰ ਇਕ ਬੁੱਢੀ ਤੀਮੀ ਜੋ ਸੋਟੀ ਟੇਕ ੨
ਕੇ ਪਈ ਲੰਘਦੀ ਸੀ ਨਜ਼ਰ ਆਈ। ਇਹ ਵੇਖਕੇ ਉਸ
ਅਫ਼ਸਰ ਨੇ ਗੱਡੀ ਖੜੀ ਕੀਤੀ ਅਤੇ ਉਸ ਬੁੱਢੀ ਤੀਮੀਂ
ਨੂੰ ਨਾਲ ਬਿਠਾ ਲਿਆ ਅਤੇ ਅੱਗੇ ਚਲਿਆ, ਤੇ ਜਿਸ
ਜਗਾ ਉਸ ਬੁੱਢੀ ਤੀਮੀ ਨੇ ਉਤਰਨਾ ਸੀ ਓਥੋਂ ਤਕ ਉਨ੍ਹਾਂ
ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ! ਅਫ਼ਸਰ ਨੇ ਉਸ
ਤੀਮੀ ਨੂੰ ਕਿਹਾ "ਅਜ ਕੋਈ ਵੀਹਕੁ ਵਰੇ ਹੋਏ ਹੋਣਗੇ