ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੧੪



ਬਾਲਾਂ ਦੀ ਸੁਗਾਤ


ਕਿ ਮੈਂ ਚੁਪ ਚਾਪ ਇੱਸੇ ਰਾਹ ਜਾ ਰਿਹਾ ਸੀ, ਉਸ ਵੇਲੇ
ਇਕ ਸਰਦਾਰਨੀ ਨੇ ਮੈਨੂੰ ਗੱਡੇ ਵਿਚ ਬਿਠਾ ਲਿਆ ਸੀ
ਅਤੇ ਮੈਨੂੰ ਰਾਹ ਦੇ ਥਕੇਵੇਂ ਤੋਂ ਬਚਾਯਾ ਸੀ। ਇਹ ਸੁਣਕੇ
ਉਸ ਬੁੱਢੀ ਤੀਮੀ ਨੂੰ ਆਪਣੇ ਪਹਿਲੇ ਪ੍ਰਤ੫ ਦੀ ਗੱਲ
ਯਾਦ ਆ ਗਈ ਅਤੇ ਉਸਦੀਆਂ ਅੱਖਾਂ ਵਿੱਚੋਂ ਹਝੂ
ਕਿਰਨ ਲਗ ਪਏ। ਉਸਨੇ ਅਵਸਰ ਨੂੰ ਕਿਹਾ ਕਿ
"ਤੁਸੀ ਜਿਸ ਤੀਮੀ ਦੀ ਬਾਬਤ ਆਖਦੇ ਹੋ ਸੋ ਮੈਂ ਹੀ ਹਾਂ,
ਪਰ ਹੁਣ ਮੇਰੀ ਦਸ਼ਾ ਬਦਲ ਗਈ ਹੈ, ਅਤੇ ਮੇਰੇ
ਖਬਰ ਲੈਣ ਵਾਲਾ ਕੋਈ ਨਹੀਂ ਰਿਹਾ"!
ਉਸ ਅਫ਼ਸਰ ਨੂੰ ਵਡੀ ਦਯਾ ਆਈ ਅਤੇ ਉਹ
ਆਖਣ ਲੱਗਾ "ਮਾਈ ਜੀ! ਹੁਣ ਤੁਸੀ ਕੁਝ ਚਿੰਤਾ ਨਾ
ਕਰੋ। ਮੈਂ ਉਸ ਵੇਲੇ ਜਿਸ ਕੰਮ ਧੰਧੇ ਨੂੰ ਵੇਖਣ ਲਈ ਜਾ
ਰਿਹਾ ਸੀ, ਉਸ ਕੰਮ ਵਿਚ ਮੈਨੂੰ ਅਜ ਤਕ ਬਹੁਤ ਲਾਭ
ਹੋਯਾ ਹੈ, ਹੁਣ ਆਨੰਦ ਨਾਲ ਇਕ ਜਗਾ ਬੈਠਕੇ ਖਾਣ
ਲਈ ਮੇਰੇ ਪਾਸ ਪੈਸਾ ਜਮਾਂ ਹੋ ਗਿਆ ਹੈ, ਇਸੇ ਲਈ
ਹੁਣ ਮੈਂ ਬਾਕ ਦੀ ਉਮਰ ਸੁਖ ਅਨੰਦ ਵਿਚ ਗੁਜਾਰਨ
ਲਈ ਅਜ ਘਰ ਨੂੰ ਜਾ ਰਿਹਾ ਹਾਂ। ਪਰਮੇਸੁਰ ਦੀ
ਕਿਰਪਾ ਨਾਲ ਹੁਣ ਮੈਨੂੰ ਕਿਸੇ ਗੱਲ ਦਾ ਘਾਟਾ ਨਹੀਂ।
ਜਦ ਤਕ ਮੇਰੇ ਸਰੀਰ ਵਿਚ ਪ੍ਰਾਣ ਹਨ ਤਦ ਤਕ ਮੈਂ