ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੫



ਪਰਉਪਕਾਰ ਦਾ ਲਾਭ


ਵੀਹ ਮੋਹਰਾਂ ਮਹੀਨਾ ਆਪਨੂੰ ਦਿਆ ਕਰਾਂਗਾ।
ਅਫ਼ਸਰ ਦੀ ਇਹ ਗੱਲ ਸੁਣਕੇ ਉਸ ਬੁੱਢੀ ਤੀਮੀਂ ਨੂੰ ਕੁਝ
ਧੀਰਜ ਆਯਾ ਅਤੇ ਉਸਨੇ ਏਸ ਪ੍ਰੋਪਕਾਰਦੇ ਪੁੰਜਦਾ ਬਹੁਤ
ਧੰਨਵਾਦ ਕੀਤਾ।
ਕਿਰਸਾਣ ਜਿਸ ਤਰ੍ਹਾਂ ਖੇਤ ਵਿਚ ਬੀਜ ਬੀਜਦਾ
ਹੈ, ਉਸੇ ਤਰ੍ਹਾਂ ਇਸ ਤੇ ਤੰਮੀਨੇ ਪਰੋਪਕਾਰ ਰੂਪੀ ਬੀਜ
ਬੀਜਿਆ ਸੀ, ਸੋ ਓਹੋ ਉਸਨੂੰ ਵਿਪਦਾ ਦੇ ਵੇਲੇ ਫਲਰੂਪ
ਹੋਕੇ ਮਿਲਆ। ਇਸ ਗੱਲ ਨੂੰ ਕੌਣ ਨਹੀਂ ਮੰਨੇਗਾ?

੩-ਪਰੋਪਕਾਰਦਾ ਲਾਭ


ਇਕ ਵਿਧਵਾ ਤੀਮੀ ਸਮੁੰਦ੍ਰ ਦੇ ਕੰਢੇ ਇਕ
ਪਹਾੜੀ ਤੇ ਰਹਿੰਦੀ ਸੀ, ਉਸਦੀ ਕੋਈ ਸੰਤਾਨ ਨਹੀਂ
ਸੀ। ਵਿਚਾਰੀ ਨੂੰ ਗਰੀਬ ਹੋਣ ਕਰਕੇ ਸਾਰਾ ਦਿਨ
ਮੇਹਨਤ ਕਰਨੀ ਪੈਂਦੀ ਸੀ। ਅਜੇਹੀ ਗਰੀਬੀ ਦਸ਼ਾ ਵਿਚ
ਹੁੰਦਿਆਂ ਵੀ ਉਸਦਾ ਪਰਉਪਕਾਰ ਕਰਨ ਵਲ ਬਹੁਤ
ਹੀ ਖਿਆਲ ਸੀ॥
ਇਕ ਦਿਨ ਰਾਤ ਨੂੰ ਉਹ ਕਪਾਹ ਪਿੰਞ ਰਹੀ
ਸੀ, ਉਸਦੇ ਮਨ ਵਿਚ ਖਿਆਲ ਆਯਾ ਜੋ ਮੈਂ ਇਸ