ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੧੬

ਪੰਜਾਬ ਦੀ ਦੂਜੀ ਪੋਥੀ


ਜਗਤ ਵਿਚ ਹੋਈ ਨਾ ਹੋਈ ਵਰਗੀ ਹਾਂ। ਕਿਉਂਕਿ ਮੇਰੇ
ਹੱਥ ਥੋੜਾ ਜੇਹਾ ਵੀ ਕੋਈ ਉਪਕਾਰ ਨਹੀਂ ਹੋ ਸਕਿਆ!
ਫਿਰ ਕੁਝ ਵਿਚਾਰਕੇ ਆਪਣੇ ਆਪ ਆਖਣ ਲੱਗੀ ਕਿ
"ਪੇਟ ਦੇ ਵਾਸਤੇ ਮੇਰਾ ਇਹ ਕੰਮ ਬਣਿਆ ਹੀ ਹੋਯਾ ਹੈ,
ਪਰ ਰੋਜ ਨਾਲੋਂ ਜੇ ਇਕ ਘੰਟਾ ਮੈਂ ਵਧੀਕ ਕੰਮ ਕਰਾਂਗੀ
ਤਾਂ ਮੈਨੂੰ ਥੋੜੇ ਵਧੀਕ ਪੈਸੇ ਮਿਲਣਗੇ।ਉਨਾਂ ਪੈਸਿਆਂ ਦਾ
ਮੈਂ ਤੇਲ ਲਿਆਵਾਂਗੀ, ਅਤੇ ਇੱਥੇ ਦੀਵਾ ਬਾਲਕੇ
ਰਖਾਂਗੀ। ਜਿਸ ਨਾਲ ਸਮੁੰਦ੍ਰ ਵਿਚ ਪਾਸ ਹਨੇਰਾ ਹੋਨ
ਕਰਕੇ ਜੋ ਮੌਤਾਂ ਹੁੰਦੀਆਂ ਹਨ ਉਹ ਨਾ ਹੋਣਗੀਆਂ"॥
ਦੂਜੇ ਦਿਨ ਹੀ ਉਸਨੇ ਆਪਣੇ ਵਿਚਾਰ ਮੂਜਬ
ਦੀਵਾ ਬਾਲਕੇ ਰਖਿਆ, ਅਤੇ ਰੋਜ ਉੱਸੇ ਤਰਾ ਕਰਨ
ਲੱਗੀ। ਇਸੇ ਤਰ੍ਹਾਂ ਉਹ ਲਗਾਤਾਰ ਕਈ ਵਰ੍ਹਿਆਂ ਤਕ
ਦੀਵਾ ਬਾਲਕੇ ਰਖਦੀ ਰਹੀ। ਭਾਵੇਂ ਉਹ ਕਿਸੇ ਲਾਭ
ਦੀ ਖਾਤਰ ਇਸ ਕੰਮ ਨੂੰ ਨਹੀਂ ਸੀ ਕਰਦੀ, ਪਰ ਉਸਦਾ
ਫਲ ਉਸਨੂੰ ਮਿਲੇ ਬਿਨਾ ਨਾ ਰਿਹਾ। ਜਿਨ੍ਹਾਂ ਮਲਾਹਾਂ ਦੇ
ਉਸਨੇ ਅਜ ਤਕ ਪ੍ਰਾਣ ਬਚਾਏ ਸਨ ਅਤੇ ਜਿਨਾਂ
ਵਪਾਰੀਆਂ ਦੇ ਜਹਾਜ ਨੁਕਸਾਨ ਹੋਣ ਤੋਂ ਬਚੇ ਸਨ,
ਉਹ ਸਾਰੇ ਉਸਨੂੰ ਵਡੇ ੨ ਇਨਾਮ ਭੇਜਣ ਲੱਗੇ।
ਪਰ, ਇਕਾਂਤ ਰਹਿਣ ਵਾਲੀ ਉਸ ਗਰੀਬ ਤੀਮੀਂ ਨੂੰ