ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੭



ਸੱਚਾਈ ਦੇ ਗੁਣ


ਉਸ ਗੱਲ ਦੀ ਬਹੁਤੀ ਲੋੜ ਨਹੀਂ ਸੀ। ਇਸ ਲਈ ਉਹ
ਮਿਲੇ ਹੋਏ ਪਦਾਰਥਾਂ ਵਿਚੋਂ ਅਨੇਕਾਂ ਗਰੀਬਾਂ ਲੋਕਾਂ
ਦੀ ਮਦਦ ਕਰਨ ਲੱਗੀ।
ਵੇਖੋ ਇਹ ਵਿਚਾਰੀ ਵਿਧਵਾ, ਅਨਾਥ ਅਤੇ
ਗਰੀਬ ਤੀਮੀ, ਉਸਦੇ ਮਨ ਵਿਚ ਸ਼ੁਭ ਵਿਚਾਰ ਆਉਣ
ਕਰਕੇ ਉਸਨੇ ਕਿਤਨੇ ਭਲੇ ਕੰਮ ਕੀਤੇ! ਜਿਸਦੀ
ਸਾਰਿਆਂ ਨੂੰ ਨਕਲ ਕਰਨੀ ਚਾਹੀਦੀ ਹੈ, ਅਤੇ ਪਰ
ਉਪਕਾਰ ਕਰਨਦੀ ਆਦਤ ਆਪਣੇ ਮਨ ਵਿਚ ਕੁੱਟ ੨
ਕੇ ਭਰ ਰਖਣੀ ਚਾਹੀਦੀ ਹੈ।
੪-ਭਲੇ ਮਾਨਸ ਮਜੂਰ ਤੇ
ਇਤਬਾਰਵ ਸੱਚਾਈਦੇ ਗੁਣ
ਨੱਥੂ ਮਜੂਰ-ਹਰੀਆ ਉਸਦਾ ਪੁੱਤਰ
ਅਤੇ ਕਪੂਰਾ ਰੋਟੀ ਵਾਲਾ॥
(ਹਰੀਆ ਆਉਂਦਾ ਹੈ)॥
ਹਰੀਆ-ਮੈਨੂੰ ਬਹੁਤ ਭੁੱਖ ਲੱਗੀ ਹੈ, ਬਾਪੂ ਆ ਜਾਂਦਾ
ਤਾਂ ਚੰਗਾ ਸੀ। ਚਲੋ, ਉਹ ਵੀ ਆ ਗਿਆ॥
(ਨੱਬੂ ਪੱਲੇ ਵਿਚ ਰੋਟੀ ਲੈਕੇ ਆਉਂਦਾ ਹੈ)॥