ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੧੮

ਬਾਲਾਂ ਦੀ ਸੁਗਾਤ


ਨੱਥੂ-ਪੁੱਤਰ! ਮੈਂ ਵੀ ਆ ਗਿਆ ਹਾਂ।
ਹਰੀਆ-ਬਾਪੂ ਜੀ ਤੁਸੀਂ ਆ ਗਏ! ਚਲੋ ਚੰਗਾ ਹੋਯਾ।
ਮਾਂ ਦੇ ਮਰਨ ਪਿੱਛੋਂ ਇਹ ਘਰ ਮੈਨੂੰ ਕੁਝ
ਹੋਰ ਤਰ੍ਹਾਂ ਦਾ ਮਲੂਮ ਹੁੰਦਾ ਹੈ, ਪਰ ਬਾਪੂ ਜੀ
ਮੈਨੂੰ ਵੱਡੀ ਭੁੱਖ ਲੱਗੀ ਹੈ॥
ਨੱਥੂ--ਸਚਮੁਚ ਤੇਨੂੰ ਅਜਕਲ ਵੇਲੇ ਸਿਰ ਰੋਟੀ ਨਹੀਂ
ਮਿਲਦੀ, ਅਤੇ ਉਹ ਵੀ ਪੇਟ ਭਰਕੇ ਨਹੀਂ।
ਅਜ ਕਲ ਕੋਈ ਕੰਮ ਕਾਰ ਨਾ ਹੋਣ ਕਰਕੇ
ਮੇਰੀ ਅਜੇਹੀ ਦਸ਼ਾ ਹੋਗਈ ਹੈ, ਪਰ ਕੋਈ ਚਿੰਤਾ
ਨਹੀਂ। ਇਹ ਦਿਨ ਵੀ ਨਿਕਲ ਹੀ ਜਾਨਗੇ।
ਸਾਨੂੰ ਹਿੰਮਤ ਨਹੀਂ ਛਡਣੀ ਚਾਹੀਦੀ।
ਹਰੀਆ-ਹਾਂ ਇਹ ਗੱਲ ਤਾਂ ਠੀਕ ਹੈ, ਬਾਪੂ ਜੀ ਜੇੜ੍ਹੀ
ਤੁਸੀਂ ਰੋਟੀ ਲਿਆਏ ਹੋ ਇਹ ਬਿਲਕੁਲ
ਸੱਜਰੀ ਹੈ ਅਤੇ ਸਾਨੂੰ ਭੁੱਖ ਵੀ ਲੱਗੀ ਹੋਈ
ਹੈ, ਇਸ ਲਈ ਇਹ ਵਡੀ ਮਿੱਠੀ ਲੱਗੇਗੀ।
ਨੱਥੂ-(ਮਨ ਵਿਚ ) ਇਹ ਤਾਂ ਮਿੱਠੀ ਲੱਗੇ ਗੀ ਸੱਚ
ਹੈ, ਹੁਣ ਇਸਦੇ ਪਿੱਛੋਂ ਦੂਜੀ ਰੋਟੀ ਪਰਮੇਸੁਰ
ਜਾਣੇ ਕਦ ਮਿਲੇਗੀ! ( ਰੋਟੀ ਕੱਢਕੇ ਪੁੱਤਰ ਦੇ
ਹੱਥ ਵਿਚ ਦੇਂਦਾ ਹੈ) ਲੈ ਪੁੱਤਰ ਖਾਹ ਅਤੇ ਠੰਢਾ