ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੯

ਭਲੇ ਮਾਣਸ ਮਜੂਰ


ਪਾਣੀ ਪੀ॥
ਹਰੀਆ- ਨਾ ਬਾਪੂ ਜੀ ਏਹ ਗੱਲ ਨਹੀਂ ਹੋਵੇਗੀ॥
ਨੱਥੂ-ਏਹ ਕਿਉਂ ਨਹੀਂ ਹੋਵੇਗੀ?
ਪੁੱਤਰ-ਤੁਸੀ ਸਾਰੀ ਰੋਟੀ ਮੈਨੂੰ ਕਿਉਂ ਦੇਂਦੇ ਹੋ?
ਪਿਤਾ-ਫਿਰ ਉਸ ਵਿਚ ਤੇਰਾ ਕੀ ਬੁਰਾ ਹੋਯਾ?
ਪੁੱਤਰ-ਤੁਸੀ ਸਾਰਾ ਦਿਨ ਕੰਮ ਕਰਕੇ ਕੁਝ ਨਹੀਂ ਖਾਧਾ,
ਇਸ ਲਈ ਅੱਧੀ ਰੋਟੀ ਤੁਸੀ ਵੀ ਲਵੋ॥
ਪਿਤਾ-ਪੁੱਤਰ! ਤੈਨੂੰ ਮੇਰਾ ਏਨਾਂ ਫਿਕਰ ਹੈ, ਇਹ
ਵੇਖਕੇ ਮੈਨੂੰ ਵਡੀ ਖੁਸ਼ੀ ਹੋਈ ਹੈ, ਅਤੇ ਇਸਦੇ
ਲਈ ਮੈਂ ਅਪਣੇ ਆਪ ਨੂੰ ਧੰਨ ਸਮਝਦਾ ਹਾਂ
ਪਰ ਸੱਚ ਪੁਛੇਗਾ ਤਾਂ ਮੈਨੂੰ ਤੇਰਾ ਪੇਟ ਭਰਿਆ
ਵੇਖਕੇ ਵਡੀ ਖੁਸ਼ੀ ਹੋਵੇਗੀ॥
ਪੁੱਤਰ-ਪਰ ਬਾਪੂ ਜੀ ਅੱਜ ਤੁਸੀ ਕੁਝ ਨਾ ਖਾਓਗੇ ਤਾਂ
ਕੱਲ ਕੰਮ ਕਿਸ ਤਰ੍ਹਾਂ ਕਰੋਗੇ? ਇਸ ਲਈ
ਤੁਸੀ ਅੱਧੀ ਰੋਟੀ ਜ਼ਰੂਰ ਲਵੋ॥
ਪਿਤਾ-ਚੰਗਾ। ਤੇਰੀ ਇਹੋ ਸਲਾਹ ਹੈ ਤਾਂ ਮੈਂ ਇੱਸੇ
ਤਰ੍ਹਾਂ ਕਰਦਾ ਹਾਂ, ( ਰੋਟੀਦੀ ਗ੍ਰਾਹੀ ਤੋੜਦਿਆਂ
ਹੀ ਉਸ ਵਿੱਚੋਂ ਦੁਆਨੀਆਂ ਚੁਆਨੀਆਂ
ਡਿਗਦੀਆਂ ਹਨ )।