ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੨੦

ਬਾਲਾਂ ਦੀ ਸੁਗਤ ਯਾ ਦੂਜੀ ਪੋਥੀ


ਪੁੱਤਰ-ਓਹੋ! ਬਾਪੂ ਜੀ, ਬਾਪੂ ਜੀ! ਇਹ ਹੇਠਾਂ ਕੀ
ਡਿੱਗਿਆ ਹੈ, ਚੁਆਨੀਆਂ ਅਤੇ ਦੁਆਨੀਆਂ!}}
ਹੈਂ? ਇਹ ਤਾਂ ਕਿੰਨੀਆਂ ਸਾਰੀਆਂ ਹਨ।
ਪਿਤਾ-ਪੁੱਤਰ ਇਨਾਂ ਨੂੰ ਹੱਥ ਨਾਂ ਲਾਵੀਂ। ਇਹ ਪੈਸੇ
ਆਪਣੇ ਨਹੀਂ ਹਨ!
ਪੱਤਰ-ਕਿਉਂ? ਆਪਣੇ ਨਹੀਂ ਤਾਂ ਕਿਸਦੇ ਹਨ?
ਪਿਤਾ--ਸੱਚ ਪੁਛੇ ਤਾਂ ਮੈਨੂੰ ਵੀ ਮਲੁਮ ਨਹੀਂ ਕਿ ਪੈਸੇ
ਕਿਸਦੇ ਹਨ, ਪਰ ਆਪਣੇ ਨਹੀਂ; ਇਹ ਗੱਲ
ਸੱਚੀ ਹੈ, ਹੁਣ ਇਨ੍ਹਾਂ ਦਾ ਪਤਾ ਕੱਢਣਾ ਚਾਹੀਦਾ
ਹੈ ਕਿ ਕਿਸਦੇ ਹਨ? ਜਾਹ ਭਲਾ ਕਪੂਰੇ ਦੀ
ਹੱਟੀ ਤੇ ਉਸ ਨੂੰ ਪੁੱਛ ਕਿਧਰੇ ਓਸਦੇ ਤਾਂ
ਨਹੀ। ਜਾਹ ਛਤੀ ਜਾਹ॥
ਪੁੱਤਰ-ਬਾਪੂ ਜੀ ਅਸੀਂ ਬਹੁਤ ਗਰੀਬ ਹਾਂ, ਅਤੇ ਕੀ ਇਹ
ਰੋਟੀ ਤੁਸਾਂ ਮੁੱਲ ਨਹੀਂ ਲਿਆਂਦੀ?
ਪਿਤਾ--ਮੈਂ ਰੋਟੀ ਤਾਂ ਮੁੱਲ ਲਿਆਂਦੀ ਹੈ, ਪਰ ਉਸ
ਵਿਚ ਜੇੜ੍ਹੀ ਰਕਮ ਹੈ ਉਹ ਤਾਂ ਮੁੱਲ ਨਹੀਂ
ਨਾਂ ਲਿਆਂਦੀ। ਅਸੀ ਗਰੀਬ ਹਾਂ, ਇਸ ਵਿਚ
ਕੋਈ ਸ਼ੱਕ ਨਹੀ, ਪਰ ਗਰੀਬ ਹਾਂ ਤਾਂ ਕੀ ਇਸ
ਲਈ ਧਰਮ ਛੱਡ ਦੇਈਏ? ਤੇ ਜਿਸ ਚੀਜ਼