ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੧



ਭਲਾ ਮਾਣਸ ਮਜੂਰ


ਦਾ ਸਾਡਾ ਹੱਕ ਨਹੀਂ ਓਹ ਕੀਕੂ ਅੰਦਰ
ਰੱਖੀਏ?
ਪੁੱਤਰ-ਬਾਪੂ ਜੀ, ਇਹ ਤਾਂ ਤੁਸੀਂ ਸੱਚ ਆਖਦੇ ਹੋ।
ਹੱਛਾ ਮੈਂ ਕਪੂਰੇ ਪਾਸ ਜਾਂਦਾ ਹਾਂ॥
( ਹਰੀਆ ਜਾਂਦਾ ਹੈ)
ਨਥੂ-(ਮਨ ਵਿਚ) ਪੁੱਤਰ ਹਰੀਆ, ਤੇਰੀ ਦਸ਼ਾ
ਵੇਖਕੇ ਮੈਨੂੰ ਵਡਾ ਤਰਸ ਆਉਦਾ ਹੈ। ਫੇਰ ਤੇਰਾ ਕੰਮ
ਝੂਠ ਤੇ ਦਗੇ ਨਾਲ ਚਲੇ ਤਾਂ ਇਹ ਵਡੇ ਦੁਖ ਦੀ ਗੱਲ
ਹੈ। ਮੈਨੂੰ ਨਿਸਚਾ ਹੈ ਕਿ ਜੇਕਰ ਅਸ਼ੀ ਨੇ ਨਾਲ
ਚਲੀਏ ਅਤੇ ਪਰਮੇਸਰ ਤੇ ਭਰੋਸਾ ਰਖੀਏ ਤਾਂ ਸਾਨੂੰ
ਕਿਸੇ ਗੱਲ ਦਾ ਘਾਟਾ ਨਹੀਂ ਰਹੇਗਾ।
( ਹਰੀਆ ਅਤੇ ਕਪੂਰਾ ਦੋਵੇਂ ਆਉਂਦੇ ਹਨ)
ਹਰੀਆ-( ਬਾਪੂ ਨੂੰ) ਇਹ ਜੀ ਦੇਖੇ ਭਾਈ
ਕਪੂਰਾ ਵੀ ਆ ਗਿਆ ਹੈ। ਮੈਂ ਇਸ ਨੂੰ ਰੋਟੀ ਵਿਚੋਂ
ਨਿਕਲੇ ਹੋਏ ਪੈਸਿਆਂ ਦਾ ਸਾਰਾ ਹਾਲ ਵੀ ਦਸਿਆ ਹੈ॥
ਨਥੂ-ਭਾਈ ਕਪੂਰਿਆ! ਇਹ ਪੈਸੇ ਇਸ
ਰੋਟੀ ਵਿਚ ਕਿਥੋਂ ਆਏ?
ਹਰੀਆ-ਭਾਈ ਕਪੂਰਿਆ! ਮੇਰਾ ਬਾਪੂ ਬਹੁਤ
ਗਰੀਬ ਹੈ॥