ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੨੨

ਬਾਲਾਂ ਦੀ ਸੁਗਾਤ ਯਾ ਦੂਜੀ ਪੋਥੀ


ਨਥੂ--ਪਰ ਪੁਤ੍ਰ। ਅਸੀਂ ਹੋਰ ਵੀ ਤਾਂ ਨਹੀਂ
ਹਾਂ, ਅਤੇ ਮੰਗਤੇ ਵੀ ਨਹੀਂ ਹਾਂ। ਭਾਈ ਕਪੂਰਿਆ ਇਹ
ਪੈਸੇ ਤੁਹਾਡੇ ਹਨ ਇਸ ਲਈ ਲੈ ਜਾਓ॥
ਕਪੂਰਾ-(ਹਸਕੇ) ਹਛਾ ਇਹ ਗੱਲ ਤੁਸੀ
ਹੁਣ ਦਿਲ ਵਿਚ ਨਾਂ ਲਿਆਓ। ਮੈਹੀ ਉਨਾਂ ਨੂੰ
ਕਿਹਾ ਸੀ॥
ਨਥੁ=ਕੀ ਕਿਹਾ ਸੀ?ਅਤੇ ਕਿਸ ਨੂੰ ਕਿਹਾ?
ਕਪੂਰਾ--ਭਾਈ ਮੋਹਰ ਸਿੰਘ ਜੀ ਨੂੰ ਮੈਂ ਕਿਹਾ
ਸੀ ਕਿ ਨਥੂ ਵਡਾ ਭਲਾਮਾਨਸ ਆਦਮੀ ਹੈ, ਤਦ ਉਨਾਂ
ਨੇ ਕਿਹਾ ਬਹੁਤ ਚੰਗੀ ਗੱਲ। ਸੋ ਫੇਰ ਕੀ ਪੁਛਦੇ ਹੋ
ਉਸਤੋਂ ਇਹ ਸਾਰੀ ਗੱਲ ਬਣੀ ਹੈ॥
ਨਥੂ-ਆਪ ਕੀ ਕਹਿੰਦੇ ਹੋ, ਉਸ ਦਾ ਮਤਲਬ
ਮੇਰੀ ਸਮਝ ਵਿਚ ਨਹੀਂ ਆਯਾ॥
ਕਪੂਰਾ-ਸੁਣੋ ਮੈਂ ਸਾਰੀ ਗੱਲ ਤੁਹਾਨੂੰ ਦਸਦਾ
ਹਾਂ। ਕਲ ਸਰਦਾਰ ਮੋਹਰ ਸਿੰਘ ਜੀ ਮੇਰੇ ਪਾਸ ਆਏ
ਸਨ।ਉਨਾਂ ਨੇ ਮੈਨੂੰ ਪੁਛਿਆ ਕਿ ਇਥੇ ਕੋਈ ਇਤਬਾਰੀ
ਆਦਮੀ ਵੀ ਮਿਲੇਗਾ? ਮੈਂ ਉਨਾਂ ਨੂੰ ਤੁਹਾਡਾ ਨਾਓ
ਦਸਿਆ। ਤਦ ਉਨਾਂ ਨੇ ਇਹ ਪੈਸੇ ਤੁਹਾਡੇ ਪਾਸ ਚੋਰੀ ੨
ਪੁਚਾਓਣੇ ਲਈ ਕਿਹਾ। ਤੁਸੀਂ ਮੇਰੇ ਪਾਸੋਂ ਰੋਟੀ ਲੈਣ