ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੩

ਭਲੇ ਮਾਣਸ ਮਜੂਰ


ਤਾਂ ਅਉਂਦੇ ਹੀ ਸੀ ਇਸਲਈ ਮੈਂ ਰੋਟੀ ਵਿਚ ਏਹ ਰਕਮ
ਪਾਕੇ ਤੁਹਾਨੂੰ ਭੇਜ ਦਿੱਤੀ। ਇਸ ਲਈ ਇਹ ਪੈਸੇ ਤੇਰੇ
ਹੀ ਹਨ॥
ਨਥੁ-ਪਰਮੇਸ਼ਰ ਨੇ ਸਾਡੀ ਪਾਲਨਾ ਦਾ ਕੇਹਾ
ਰਸਤਾ ਬਨਾਯਾ ਹੈ, ਅਤੇ ਉਹ ਦਾਤਾਰ ਤੁਸਾਂ ਦੋਹਾਂ ਮੂੰਹਾਂ
ਤੇ ਬੈਠ ਗਿਆ, ਇਹੋ ਸਾਨੂੰ ਕਹਿਣਾ ਚਾਹੀਦਾ ਹੈ॥
ਕਪੁਰਾ-ਸਿਰਫ ਇਹੋ ਗੱਲ ਹੀ ਨਹੀਂ, ਸਗਵਾਂ
ਸਰਦਾਰ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਕੋਈ ਇਤ-
ਬਾਰੀ ਆਦਮੀ ਹੋਵੇ ਤਾਂ ਉਸ ਨੂੰ ਮੇਰੇ ਪਾਸ ਭੇਜੋ। ਮੈਂ
ਉਸ ਨੂੰ ਚੰਗੀ ਤਨਖਾਹ ਦੇਕੇ ਆਪਣੇ ਪਾਸ ਰਖਾਂਗਾ।
ਨਥੂ-ਵਾਹਵਾ! ਪਰਮੇਸ਼ਰ ਨੇ ਸਾਡੇ ਤੇ ਵਡੀ
ਕ੍ਰਿਪਾ ਕੀਤੀ ਹੈ। ਪੇਟ ਭਰਕੇ ਖਾਣਾ ਅਤੇ ਦਿਨ ਭਰ
ਕੰਮ ਕਰਨਾ, ਹਰਾਮ ਨਾਲ ਖਾਣ ਨਾਲੋਂ ਮੇਹਨਤ ਕਰ
ਕੇ ਖਾਣਾ ਮੈਨੂੰ ਸੌ ਗੁਣਾਂ ਚੰਗਾ ਲਗਦਾ ਹੈ॥
ਭਾਈ ਕਪੂਰਚੰਦ ਜੀ! ਆਪਨੇ ਮੇਰੀ ਗਰੀਬੀ
ਪੁਰ ਖਿਆਲ ਕਰਕੇ ਇਹ ਵਡਾ ਭਾਰੀ ਉਪਕਾਰ ਕੀਤਾ ਹੈ।
ਚਲ ਪੁਤੱਰ ਹਰੀਆਂ ਅਸੀਂ ਸਰਦਾਰ ਸਾਹਿਬ
ਪਾਸ ਚਲੀਏ। ਹੁਣ ਅਸੀ ਰੋਟੀ ਖਾਣ ਲਈ ਵੀ ਇਥੇ
ਨਹੀਂ ਰਹਾਂਗੇ। ਰਾਹ ਵਿਚ ਕਿਧਰੇ ਬੈਹ ਕੇ ਖਾ ਲਵਾਂਗੇ।