ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੨੪

ਥਾਲਾਂ ਦੀ ਸੁਗਾਤ ਯਾ ਦੂਜੀ ਪੋਥੀ


ਹੇ ਪਰਮੇਸ਼ਰਾ! ਤੋਂ ਅਜੇਹੇ ਵਿਪਦਾ ਦੇ ਸਮੇਂ ਸਾਡੀ ਨੇਕੀ
ਕਾਇਮ ਰਖੀ। ਸਾਡੀ ਗਰੀਬੀ ਦੂਰ ਹੱਕ ਸਾਡੇ ਪੇਟ ਦਾ
ਬੰਦੋ ਬਸਤ ਕਰ ਦਿਤਾ ਹੈ। ਤੇਰੇ ਇਨਾਂ ਉਪਕਾਰਾਂ ਨੂੰ ਮੈਂ
ਤੁਛ ਜੀਵ ਕਿਸਤਰਾਂ ਜਾਣ ਸਕਦਾ ਹਾਂ? ਸ਼ੁਕਰਹੈ ੨॥

( ਸਾਰੇ ਚਲੇ ਜਾਂਦੇ ਹਨ)


੫-ਬਦਮਾਸ਼ ਮੁੰਡਾ


ਅੰਮ੍ਰਤਸਰ ਵਿਚ ਇਕ ਤਰਖਾਣ ਰਹਿੰਦਾ
ਸੀ। ਉਸਦਾ ਇਕੋ ਸੁਖੀ ਲੱਧਾਂ
ਪੁੱਤਰ ਸੀ ਉਸਦੀ ਉਮਰ ਦਸਾਂ
ਵਰਿਹਾਂ ਦੀ ਸੀ। ਮਾਪੇ ਉਸਨੂੰ ਬਹੁਤ
ਪਯਾਰ ਕਰਦੇ ਸਨ।ਉਸਦਾ ਨਤੀਜਾ
ਇਹ ਨਿਕਲਿਆ ਕਿ ਮੁੰਡਾ ਬਦਮਾਸ਼ ਹੋਗਿਆ॥
ਇਕ ਦਿਨ ਉਹ ਮੱਖਣ ਦੇ ਨਾਲ ਰੋਟੀ ਖਾਂਦਾ
ਹੋਯਾ ਦਰਵਾਜੇ ਵਿਚ ਖੜਾ ਸੀ। ਉਸਦੇ ਹੱਥ ਵਿਚ ਇਕ
ਸੋਟੀ ਸੀ ਅਤੇ ਬਿਨਾਂ ਮਤਲਬ ਚੁਫੇਰੇ ਫੇਰ ਰਿਹਾ ਸੀ।
ਇਤਨੇ ਵਿਚ ਇਕ ਗਰੀਬ ਕੁੱਤਾ ਸੁੱਤਾ ਪਿਆ ਉਸਨੂੰ