ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੫



ਬਦਮਾਸ਼ ਮੁੰਡਾ


ਨਜਰ ਆਯਾ। ਉਸਨੂੰ ਤੋਇ ੨ ਕਰਕੇ ਅਤੇ ਹੱਥ ਦੀ
ਰੋਟੀ ਵਿਚੋਂ ਟੁੱਕਰ ਦਿਖਾਕੇ ਇਸ਼ਾਰੇ ਨਾਲ ਸੱਦਿਆ।
ਕੁੱਤੇ ਦੇ ਮਨ ਵਿਚ ਆਯਾ ਕਿ ਇਹ ਸ਼ੈਦ ਰੋਟੀ ਪਾਵੇਗਾ
ਇਸ ਲਈ ਉਹ ਉਥੋਂ ਉੱਠਿਆ ਅਤੇ ਖੁਸ਼ੀ ਨਾਲ ਪੂਛਲ
ਹਿਲਾਉਂਦਾ ਹੋਯਾ ਉਸਦੇ ਪਾਸ ਆ ਗਿਆ। ਕੁੱਤੇ ਦੇ ਉਸਦੇ
ਪਾਸ ਪਹੁੰਚਦਿਆਂ ਹੀ ਉਸ ਮੁੰਡੇ ਨੇ ਆਪਣੇ ਹੱਥ ਦਾ
ਸੋਟੀ ਕੁੱਤੇ ਨੂੰ ਮਾਰੀ, ਤਦ ਉਹ ਵਿਚਾਰਾ ਗਰੀਬ ਕੁੱਤਾ
ਜੋਰ ੨ ਨਾਲ ਚੈ ੨ ਕਰਦਾ ਹੋਯਾ ਭੱਜ ਗਿਆ। ਉਹ
ਮੁੰਡਾ ਆਪਣੀ ਇਸ ਗੰਦੀ ਆਦਤ ਨੂੰ ਵੇਖਕੇ ਦੰਦ ਕੱਢਕੇ
ਖਿੜ ੨ ਹੱਸਣ ਲੱਗਾ।
ਉਸ ਤਰਖਾਣ ਘਰਦੇ ਸਾਮ੍ਹਣੇ ਇਕ ਮਾਸਟਰ ਰਹਿੰਦਾ ਸੀ।
ਉਹ ਉਸ ਮੁੰਡੇਦਾ ਅਜੇਹਾ ਕਰਤਬ ਵੇਖਕੇ
ਕੋਠੇ ਤੋਂ ਹੇਠਾਂ ਆਯਾ, ਅਤੇ ਉਸ ਮੁੰਡੇਨੂੰ ਆਪਣੇ ਕੋਲ
ਸੱਦਿਆ। ਉਸਨੇ ਆਪਣੇ ਹੱਥ ਵਿਚ ਇਕ ਚੁਆਨੀ
ਵਿਖਾਕੇ ਕਿਹਾ "ਕਿਉਂ ਭਈ ਚੁਆਨੀ ਲੈਣੀ ਹਈ?"
ਮੁੰਡੇ ਨੇ ਹਸਦਿਆਂ ੨ ਕਿਹਾ "ਵਾਹ ਵਾ! ਆਪ ਦਿਓਗੇ
ਤਾਂ ਮੈਨੂੰ ਲੈਣ ਵਿਚ ਕੀ ਨਾਂਹ ਹੈ? ਇਹ ਆਖਕੇ ਉਸਨੇ
ਆਪਣਾ ਹੱਥ ਅੱਗੇ ਵਧਾਯਾ। ਤਦ ਮਾਸਟਰ ਨੇ ਦੂਜੇ
ਹਥ ਵਿਚ ਲਿਆਂਦਾ ਹੋਯਾ ਰੂਲ ਇਤਨੇ ਜ਼ੋਰ ਨਾਲ