ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੨੬

ਬਾਲਾਂ ਦੀ ਸੁਗਾਤ ਯਾ ਦੂਜੀ ਪੋਥੀ


ਕੜਕਾ ਕੇ ਮਾਰਿਆ ਕਿ ਉਹ ਮੁੰਡਾ ਚੀਕਾਂ ਮਾਰ ੨ ਕੇ
ਰੋਣ ਲਗਾ ਕੇ ਹਥ ਨੂੰ ਮਲਦਾ ਹੋਯਾ ਆਖਣ ਲਗਾ
"ਤੁਸੀਂ ਮੈਨੂੰ ਬਿਨਾ ਮਤਲਬ ਕਿਉਂ ਮਾਰਿਆ ਹੈ?
ਮਾਸਟਰ ਨੇ ਕਿਹਾ ਹੈਂ ਉਸ ਗਰੀਬ ਕੁਤੇ ਨੂੰ ਕਿਉਂ
ਮਾਰਿਆ ਸੀ? ਉਸ ਨੇ ਤੇਰਾ ਕੋਈ ਨੁਕਸਾਨ ਕੀਤਾ
ਸੀ? ਤੋਂ ਬਿਨਾ ਮਤਲਬ ਉਸ ਨੂੰ ਮਾਰਿਆ ਹੈ। ਇਸ
ਲਈ ਉਸ ਦੀ ਤੈਨੂੰ ਇਹ ਸਜਾ ਮਿਲੀ ਹੈ॥
ਹੁਣ ਅਜ ਤੋਂ ਧਿਆਨ ਰਖੀ ਕਿ ਜਿਸ ਤਰਾਂ ਤੈਨੂੰ ਮਾਰ
ਦਾ ਦੁਖ ਹੁੰਦਾ ਹੈ, ਉਸੇਤਰਾਂ ਦੂਜੇ ਜੀਵਾਂ ਨੂੰ ਵੀ ਹੁੰਦਾ ਹੈ।
ਬਿਨਾਂਮਤਲਬ ਕਿਸੇ ਨੂੰ ਦੁਖ ਦੇਣ ਨਾਲ ਉਸਦੇ ਆਤਮਾਂ
ਨੂੰ ਦੁਖ ਹੁੰਦਾ ਹੈ॥
ਇਤਨੇ ਵਿਚ ਉਸ ਮੁੰਡੇ ਦੇ ਮਾਪੇ ਵੀ ਆ ਪਹੁੰਚੇ
ਉਨਾਂ ਨੂੰ ਆਪਣੇ ਪੁੱਤਰ ਦਾ ਚਾਲ ਚਲਨ ਪਹਿਲੇ ਤੋਂ
ਹੀ ਮਾਲੂਮ ਸੀ ਇਸ ਲਈ ਮਾਸਟਰਨੇ ਉਸ ਨੂੰ ਸਜਾ
ਦਿਤੀ ਹੈ ਇਸ ਗੱਲ ਦਾ ਉਨਾਂ ਨੂੰ ਕੋਈ ਗੁਸਾ ਨਾ
ਆਯਾ। ਉਲਟਾ ਉਨ੍ਹਾਂ ਨੇ ਕਿਹਾ "ਮਾਸਟਰ ਜੀ ਤੁਸਾਂ
ਵਡਾ ਚੰਗਾ ਕੰਮ ਕੀਤਾ ਹੈ। ਅਸੀਂ ਇਸ ਨੂੰ ਸੁਧਾਰਨ
ਲਈ ਬਹੁਤ ਕਹਿੰਦੇ ਸੁਣਦੇ ਹਾਂ ਪਰ ਇਸਦੇ ਕੰਨ ਤੇ
ਜਰਾ ਜਿੰਨੀ ਵੀ ਨਹੀਂ ਰੇਂਘਦੀ॥