ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੭



ਮੰਗਲੀ ਅਤੇ ਬਸੰਤੀ


ਦੂਜੇ ਤੋਂ ਸਜ਼ਾ ਮਿਲੇ ਬਿਨਾਂ ਪਤਾ ਨਹੀਂ ਹੁੰਦਾ। ਇਸ
ਲਈ ਆਪਨੇ ਇਸ ਨੂੰ ਚੰਗੀ ਸਿਖਯਾ ਦਿਤੀ ਹੈ।

੬-ਮੰਗਲੀ ਅਤੇ ਬਸੰਤੀ



ਇਕ ਪਿੰਡ ਵਿਚ ਮੰਗਲੀ ਨਾਮੇਂ ਇਕ ਗਰੀਬ
ਵਿਧਵਾ ਤੀਮੀ ਰਹਿੰਦੀ ਸੀ। ਉਹ ਮਜੂਰੀ
ਕਰਕੇ ਆਪਣਾ ਗੁਜਾਰਾ ਕਰਦੀ ਸੀ। ਉਸਦੀ ਬਸੰਤੀ ਨਾਮੇ
ਇਕ ਧੀ ਸੀ। ਮੰਗਲੀ ਭਾਂਵੇਂ ਗਰੀਬ ਸੀ ਪਰ ਉਹ
ਆਪਣੇ ਪੇਟ ਵਿਚੋਂ ਬਚਾਕੇ ਬਸੰਤੀ ਨੂੰ ਕਿਸੇ ਗੱਲ ਦਾ
ਘਾਟਾ ਨਹੀਂ ਹੋਣ ਦੇਂਦੀ ਸੀ। ਇਤਨਾਂ ਹੀ ਨਹੀਂ ਬਲਕੇ
ਉਹ ਸ਼ਾਹੂਕਾਰਾਂ ਦੀਆਂ ਧੀਆਂ ਵਾਂਗ ਬਸੰਤੀ ਦੀਆਂ
ਸਾਰੀਆਂ ਗੱਲਾਂ ਦਾ ਬੰਦੋਬਸਤ ਰਖਦੀ ਸੀ॥
ਮੰਗਲੀ ਦੇ ਹੱਥ ਇਕ ਬਗੀਚੇ ਦੀ ਰਾਖੀ ਦਾ
ਕੰਮ ਸੀ। ਉਹ ਬਗੀਚਾ ਪਿੰਡੋਂ ਬਹੁਤ ਦੂਰ ਸੀ ਇਸ ਲਈ
ਪਿੰਡ, ਵਿਚ ਜਾਕੇ ਅੱਠਾਂ ਦਿਨਾਂ ਦੀ ਰਸਤ ਸਮਗ੍ਰੀ ਕੱਠੀ
ਲਿਆਉਣੀ ਜਰੂਰੀ ਹੁੰਦੀ ਸੀ॥
ਇਕ ਦਿਨ ਵਰਖਾ ਪਈ ਹੁੰਦੀ ਸੀ ਤੇ ਮੰਗਲੀ
ਬਜਾਰੋਂ ਸੌਦਾ ਸੂਤ ਖਰੀਦ ਕੇ ਵਡੀ ਭਾਰੀ ਗੰਢ ਬੰਨੀਕੇ