ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੨੮

ਮਾਂ ਧੀ ਦਾ ਪਿਆਰ


ਚਲੀ ਆਉਂਦੀ ਸੀ, ਸਿਰ ਦੇ ਉੱਪਰ ਬਹੁਤ ਸਾਰਾ ਬੋਝ
ਹੋਣ ਕਰਕੇ ਉਸਦਾ ਸਰੀਰ ਝੁਕ ਗਿਆ ਸੀ, ਅਤੇ
ਵਰਖਾ ਨਾਲ ਸਾਰੇ ਕੱਪੜੇ ਭਿੱਜ ਗਏ ਸਨ। ਕੁਟੀਆ ਦੇ
ਪਾਸ ਅਜੇ ਪਹੁੰਚੀ ਹੀ ਸੀ ਕਿ ਮਾਂ! ਕੀ ਖਾਣ ਵਾਸਤੇ
ਲਿਆਈ ਹੈ? ਇਹ ਬਸੰਤੀ ਨੇ ਪੁਛਿਆ, ਪਰ ਉਸਦੀ
ਅਜੇਹੀ ਦਸ਼ਾ ਵੇਖਕੇ ਉਸਦੇ ਸਿਰੋਂ ਭਾਰ ਉਤਾਰ ਲੈਣ ਦੀ
ਯਾਂ ਅੰਗੀਠੀ ਬਾਲਕੇ ਅੱਗ ਸਿਕਾਉਨ ਦਾ ਉਸਨੂੰ ਜਰਾ।
ਵੀ ਖਿਆਲ ਨਾ ਆਯਾ॥
ਛੇਕੜ ਮੰਗਲੀ ਨੇ ਆਪ ਆਪਣੇ ਸਿਰ ਦਾ ਲੱਦ
ਉਤਾਰ ਕੇ ਹੇਠਾਂ ਰੱਖਿਆ, ਅਤੇ ਥੱਕੀ ਹੋਈ ਹੋਣ ਕਰਕੇ
ਸੁੰਗੜ ਕੇ ਬੈਠ ਗਈ। ਉਹ ਆਪਣੀ ਧੀ ਨੂੰ ਆਖਣ
ਲੱਗੀ "ਨੇ ਬਸੰਤੀਏ! ਦੇਖ ਤਾਂ ਮੇਰੇ ਪੈਰ ਕਿੱਦਾਂ ਦੇ ਠੰਢੇ
ਬਰਫ਼ ਹੋ ਗਏ ਹਨ॥
ਇਤਨੇ ਵਿਚ ਇਕ ਬਿੱਲੀ ਦੌੜਦੀ ੨ ਆਈ।
ਉਸ ਨੂੰ ਵੇਖਕੇ ਬਸੰਤੀ ਹਸਦੀ ਹੋਈ ਆਪ ਵੀ ਮਾਂ ਨੂੰ
ਆਖਣ ਲਗੀ ਮਾਂ, ਤੇਰੇ ਪਾਸ ਤਾਂ ਓਢਣ ਵਾਸਤੇ
ਕੰਬਲ ਅਤੇ ਪੈਰਾਂ ਵਿਚ ਪਾਉਣ ਲਈ ਜੁਤੀ ਵੀ ਸੀ,
ਪਰ ਇਸ ਬਿੱਲੀ ਦੇ ਪਾਸ ਤਾਂ ਕੁਝ ਵੀ ਨਹੀਂ। ਮੈਨੂੰ
ਵਡਾ ਅਚਰਜ ਹੁੰਦਾ ਹੈ ਕਿ ਪਿੰਡ ਵਿਚ ਕਈ ਚੰਗੀਆਂ ੨