ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੩੦



ਮਾਂ ਧੀ ਦਾ ਪਿਆਰ


ਸਾਰੇ ਜਨਮ ਵਿਚ ਦੇ ਸਕਣਗੇ? ਇਸ ਗਲ ਦਾ ਮੈਨੂੰ
ਵੱਡਾ ਭਾਰੀ ਮੰਸਾ ਹੈ॥"
ਮੰਗਲੀ ਨੇ ਸਿਰ ਹਿਲਾ ਕੇ ਕਿਹਾ ਸੀ ਕਾਹਦਾ
ਉਪਕਾਰ? ਉਪਕਾਰ ਦਾ ਬਦਲਾ ਦੇਣ ਵਾਲੀਆਂ
ਸੰਤਾਨਾਂ ਜਿਨਾਂ ਦੀਆਂ ਹਨ, ਅਜੇਹੀਆਂ ਵਡਭਾਗੀਆਂ
ਮਾਵਾਂ ਇਸ ਧਰਤੀ ਤੇ ਕਿਸ ਨੂੰ ਮਲੂਮ ਹੈ ਕਿ ਕਿਤਨੀਆਂ
ਹੋਣਗੀਆਂ? ਮਾਵਾਂ ਵਿਚਾਰੀਆਂ ਆਪਣੀ ਸੰਤਾਨ
ਨਾਲ ਕਿਤਨਾਂ ਮੋਹ ਅਤੇ ਪਯਾਰ ਕਰਦੀਆਂ ਹਨ।
ਇਸ ਦੇ ਸਿਵਾ ਮਾਵਾਂ ਆਪਣੇ ਬਾਲਾਂ ਲਈ ਜਿਤਨਾਂ
ਕਸ਼ਟ ਭੋਗਦੀਆਂ ਹਨ ਉਹ ਕਿਸੇ ਗਿਨਤੀ ਵਿਚ ਨਹੀ।
ਸਿਰਫ ਉਨਾਂ ਦੇ ਹਿਰਦੇ ਦਾ ਮੋਹ ਅਜੇਹੇ ਕਸ਼ਟ ਭੋਗਣ
ਲਈ ਲਾਉਂਦਾ ਹੈ। ਥਾਲ ਖੁਸ਼ ਰਹਿਣ ਤਾਂ ਮਾਵਾਂ
ਸਮਝਦੀਆਂ ਹਨ ਕਿ ਸਾਨੂੰ ਸਬ ਕੁਝ ਮਿਲ
ਗਿਆ ਹੈ!"
ਮਾਂ ਦੇ ਮੂੰਹੋਂ ਨਿਕਲੇ ਹੋਏ ਇਨ੍ਹਾਂ ਵਚਨਾਂ ਨੂੰ
ਸੁਣਕੇ ਬਸੰਤੀ ਦੇ ਹਿਰਦੇ ਵਿਚ ਚਾਨਣ ਹੋਯਾ ਅਤੇ ਉਹ
ਜਰਾ ਸ਼ਰਮਾਗਈ। ਆਪਣੇ ਸਾਫ ਅਤੇ ਗਰਮ ਕਪ-
ੜਿਆਂ ਨੂੰ ਵੇਖਕੇ, ਅਤੇ ਮਾਂ ਦੇ ਵਰਖਾ ਵਿਚ ਭਿੱਜੇ ਹੋਏ
ਕਪੜਿਆਂ ਨੂੰ ਵੇਖਕੇ, ਉਸੇਤਰਾਂ ਸਵੇਰੇ ਉਠਣ ਸੇਤੀ ਮਾਂ