ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੧



ਬਾਲਾਂ ਦੀ ਸੁਗਾਤ ਥਾਂ ਦੂਜੀ ਪੋਥੀ


ਦਾ ਗਰਮ ੨ ਦੁੱਧ ਅਤੇ ਰੋਟੀ ਜੋ ਦੇਂਦੀ ਸੀ ਉਹ ਯਾਦ
ਆਉਂਦਿਆਂ ਹੀ, ਅਤੇ ਮਾਂ ਦੇ ਵਾਸਤੇ ਇਸ ਵੇਲੇ ਖਾਣ
ਲਈ ਕੁਝ ਵੀ ਤਯਾਰ ਨਹੀਂ, ਇਹ ਵੇਖ ਕੇ,ਜਾਣੇ ਮਾਂ ਦਾ
ਬੇਹੱਦ ਅਤੇ ਆਸਾ ਰਹਿਤ ਪ੍ਰੇਮ ਬਸੰਤੀ ਦੀਆਂ ਅਖਾਂ
ਦੇ ਅਗੇ ਦੇਹ ਧਾਰ ਕੇ ਖੜਾ ਹੋਗਿਆ। ਹੁਣ ਉਹ ਰੋਕੀ
ਹੋਈ ਅਵਾਜ ਨਾਲ ਆਖਣ ਲਗੀ ਨੀਂ ਮਾਂ! ਮੈਂ
ਕਿਤਨੀ ਮੂਰਖ ਹਾਂ! ਮੈਨੂੰ ਜਰਾ ਵੀ ਵਿਚਾਰ ਨਹੀਂ।"
ਇਹ ਆਖ ਕੇ ਉਹ ਝਟ ਉਠੀ ਅਤੇ ਅੰਗੀਠੀ ਬਾਲ ਕੇ
ਮਾਂ ਦੇ ਅਗੇ ਲਿਆ ਰਖੀ। ਫੇਰ ਮਾਂ ਦੇ ਵਾਸਤੇ ਸੱਕੇ
ਕਪੜੇ ਲਿਆਈ। ਉਸਨੇ ਉਹ ਕਪੜੇ ਬਦਲੇ ਅਤੇ
ਥੋੜਾ ਚਿਰ ਅੰਗੀਠੀ ਦੀ ਅੱਗ ਸੇਕੀ ਉਸ ਨੂੰ ਜਰਾ
ਗਰਮੀ ਆਈ ਅਤੇ ਸੁੱਧ ਫਿਰੀ, ਇਤਨੇ ਵਿਚ ਬਸੰਤੀ
ਨੇ ਰੋਟੀ ਲਈ ਆਟਾ ਗੁੰਨ ਰਖਿਆ ਅਤੇ ਕੁਝ ਭਾਜੀ
ਵੀ ਚੀਰੀ। ਪਿਛੋਂ ਮੰਗਲੀ ਉਠੀ ਅਤੇ ਉਸਨੇ ਰਸੋਈ
ਬਣਾਈ ਅਤੇ ਦੋਹਾਂ ਮਾਵਾਂ ਧੀਆਂ ਨੇ ਮਿਲਕੇ ਅਨੰਦ
ਨਾਲ ਖਾਧੀ॥
ਇਸ ਦਿਨ ਤੋਂ ਬਸੰਤੀ ਦਾ ਆਚਰਣ ਬਹੁਤ ਹੀ
ਸੁਧਰਦਾ ਗਿਆ। ਉਸ ਦੇ ਚਾਲ ਚਲਨ ਦਿਨੋ ਦਿਨ
ਸੁਧਰਦਾ ਵੇਖਕੇ ਉਸਦੀ ਮਾਂ ਵਡੀ ਖੁਸ਼ ਹੋਈ।ਪਰਮੇਸ਼ਰ