ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੩੨

ਉੱਚੀ ਮੱਤ ਵਾਲਾ ਬਾਲਕ


ਨੇ ਮੈਂਨੂੰ ਸਿਆਣੀ ਧੀ ਬਖਸ਼ੀ ਹੈ, ਇਸ ਲਈ ਉਸ ਦਾ
ਧੰਨਵਾਦ ਕਰਨ ਲਗੀ॥
ਇਹ ਗੱਲ ਗਰੀਬ, ਸਿੱਧੀ ਅਤੇ ਮਜੂਰੀ ਕਰਨ
ਵਾਲੀ ਵਿਧਵਾ ਤੀਮੀ ਦੀ ਹੈ। ਪਰ ਉਸ ਵਿਚੋਂ ਸਾਨੂੰ
ਕਿਤਨਾਂ ਗੁਣ ਲੈਣਾਂ ਜੋਗ ਹੈ ਇਹ ਗੱਲ ਪੜਨ
ਵਾਲਿਆਂ ਦੇ ਧਿਆਨ ਵਿਚ ਆਏ ਬਿਨਾ ਨਹੀਂ ਰਹੇਗੀ॥

੭--ਉਚੀ ਮੱਤ ਵਾਲਾ ਬਾਲਕ


ਇਹ ਗੱਲ ਸਾਰਿਆਂ ਨੂੰ ਮਲੁ ਮ ਹੈ ਕਿ ਇੰਗ-
ਲੈਂਡ ਦੇਸ ਬਹੁਤ ਠੰਢਾ ਹੈ। ਉਥੇ
ਕੁਝ ਮਹੀਨਿਆਂ ਦੇ ਬਿਨਾ ਬਾਕੀ
ਸਾਰੇ ਸਾਲ ਵਿਚ ਵਰਖਾ ਹੁੰਦੀ ਰਹਿੰਦੀ
ਅਤੇ ਠੰਢ ਵੀ ਬਹੁਤੀ ਪੈਂਦੀ ਹੈ। ਬਰਫ
ਇਤਨੀ ਪੈਂਦੀ ਹੈ ਕਿ ਬਾਲਕ ਹਥਾਂ ਵਿਚ ਚੁੱਕ ੨ ਕੇ
ਖੇਡਦੇ ਹਨ॥
ਇਕਵਾਰੀ ਕਿਸੇ ਵਡੇ ਸ਼ਹਿਰ ਵਿਚ ਕੋਈ
ਉਤਸਵ ਹੋਣ ਕਰਕੇ ਗਡੀਆਂ ਦੇ ਆਉਣ ਜਾਣ ਦੀ