ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੩



ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਭੀੜ ਲਗ ਗਈ ਸੀ ਗਡੀਆਂ ਇਤਨੇ ਜੋਰ ਨਾਲ ਇਕ
ਦੇ ਪਿਛੋਂ ਇਕ ਜਾਂ ਰਹੀਆਂ ਸਨ ਕਿ ਕਿਸੇ ਚਲਾਕ
ਬਲਵਾਨ ਆਦਮੀ ਪਾਸੋਂ ਵੀ ਸੜਕ ਦੇ ਏਧਰ ਤੋਂ ਓਧਰ
ਲੰਘ ਜਾਣਾਂ ਔਖਾ ਹੋ ਰਿਹਾ ਸੀ। ਅਜੇਹੀ ਦਸ਼ਾ ਵਿਚ
ਇਕ ਵਿਚਾਰੀ ਢਿੱਲੀ ਅਤੇ ਬੁੱਢੀ ਤੀਮੀ ਸੜਕ ਦੇ ਉਸ
ਪਾਰ ਜਾਣ ਲਈ ਖੜੀ ਹੋਈ ਸੀ। ਪਰ ਉਸ ਨੂੰ ਅਜੇਹੀ
ਭੀੜ ਵਿਚੋਂ ਰਾਹ ਕਿਸਤਰਾਂ ਮਿਲ ਸਕਦਾ ਸੀ?
ਪਾਸ ਹੀ ਇਕ ਸਕੂਲ ਸੀ। ਉਸ ਵਿਚ ਛੁੱਟੀ ਹੋ
ਜਾਣ ਕਰਕੇ ਮੁੰਡੇ ਖੁਸ਼ੀ ਦੇ ਮਾਰੇ ਰੌਲਾ ਪਾਂਦੇ ਅਤੇ ਬਰਫ
ਦੀਆਂ ਡਲੀਆਂ ਉਡਾਉਂਦੇ ਹੋਏ ਜਾਣ ਲਗੇ। ਉਨਾਂ
ਸਾਰਿਆਂ ਨੇ ਉਸ ਬੁਢੀ ਤੀਮੀ ਦੀ ਇਹ ਦਸ਼ਾ ਵੇਖੀ।
ਪਰ ਉਸ ਨੂੰ ਸੜਕ ਤੋਂ ਉਸ ਪਾਰ ਕਰਦੇਣਾ ਕਿਸੇ ਦੇ ਵੀ
ਮਨ ਵਿਚ ਨਾ ਆਯਾ॥
ਇਤਨੇ ਵਿਚ ਇਕ ਬੜਾ ਸੁੰਦ੍ਰ ਤੇ ਹੁਸ਼ਿਆਰ,
ਅਤੇ ਚਲਾਕ ਮੁੰਡਾ ਉਸ ਬੁਢੀ ਤੀਮੀ ਦੇ ਪਾਸ ਆਯਾ
ਅਤੇ ਹੌਲੀ ੨ ਉਸ ਨੂੰ ਕੰਨ ਵਿਚ ਇਹ ਪੁਛਣ ਲਗਾ
"ਮਾਈ ਜੀ ਕੀ ਤੁਸਾਂ ਸੜਕ ਦੇ ਉਸ ਪਾਸੇ ਜਾਣਾਂ ਹੈ?
ਤੁਹਾਡੀ ਮਰਜੀ ਹੋਵੇ ਤਾਂ ਮੈਂ ਤੁਹਾਡਾ ਹਥ ਫੜ ਕੇ ਉਸ
ਪਾਰ ਲੇ ਚਲਦਾ ਹਾਂ।" ਉਸ ਨੇ ਕਿਹਾ "ਕਾਕਾ, ਤੇਰਾ