ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੩੪

ਉੱਚੀ ਮੱਤ ਵਾਲਾ ਬਾਲਕ


ਭਲਾ ਹੋਵੇ! ਸਚਮੁਚ ਮੈਂ ਉਥੇ ਪਾਸੇ ਜਾਣਾ ਹੈ। ਤਦ
ਉਸ ਤੀਮੀ ਨੂੰ ਉਸ ਮੁੰਡੇ ਨੇ ਬੜੇ ਪਿਆਰ ਆਦਰ ਨਾਲ
ਸੜਕ ਦੇ ਉਸ ਪਾਰ ਪੁਚਾ ਦਿੱਤਾ। ਫਿਰ ਉਹ ਆਪਣੇ
ਜੋੜੀਦਾਰਾਂ ਵਿਚ ਆਯਾ ਅਤੇ ਵਡੀ ਖੁਸ਼ੀ ਨਾਲ ਉਨਾਂ ਨੂੰ
ਆਖਣ ਲਗਾ 'ਭਰਾਵੋ, ਉਹ ਤੀਮੀ ਕਿਸੇ ਦੀ ਮਾਂ
ਜਰੂਰ ਹੋਵੇਗੀ। ਪਰ ਹੁਣ ਉਹ ਵਿਚਾਰੀ ਕਮਜੋਰ ਅਤੇ
ਮੁਥਾਜ ਹੋਗਈ ਹੈ। ਇਸ ਲਈ ਮੈਂ ਵਡੀ ਖੁਸ਼ੀ ਨਾਲ
ਉਸ ਦੀ ਮਦਦ ਕੀਤੀ ਹੈ। ਮੈਂ ਇਹ ਖਿਆਲ ਕਰਦਾ
ਹਾਂ ਕਿ ਜੇਕਰ ਮੇਰੀ ਸਗੀ ਮਾਂ ਅਜੇਹੀ ਦਸ਼ਾ ਨੂੰ ਪਹੁੰਚ
ਜਾਵੇ ਅਤੇ ਉਸ ਦਾ ਪਰਾ ਪੁਤ ਉਸਨੂੰ ਛੱਡਕੇ ਚਲਿਆਂ
ਜਾਵੇ ਤਾਂ ਮੇਰੀ ਤਰਾਂ ਹੀ ਉਸ ਦੀ ਕੋਈ ਨ ਕੋਈ ਜਰੂਰ
ਮਦਦ ਕਰੇਗਾ॥
ਦੇਖੋ ਛੋਟਾ ਜੇਹਾ ਸਕੂਲ ਜਾਣ ਵਾਲਾ ਬਾਲਕ,
ਪਰ ਉਸ ਦੇ ਖਿਆਲ ਕਿਤਨੇ ਵਡੇ ਹਨ ਅਤੇ ਦਯਾ
ਨਾਲ ਭਰੇ ਹੋਏ ਹਨ? ਅਜੇਹੀ ਆਦਤ ਸਾਰਿਆਂ
ਬਾਲਾਂ ਨੂੰ ਰਖਣੀ ਜੋਗ ਹੈ।