ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੪

ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


੮-ਹੁਕਮ ਮੰਨਣਾ


ਬਾਲਾ ਨੂੰ ਆਪਣੇ ਮਾਂ ਪਿਉ ਅਤੇ ਗੁਰੂ ਦਾ ਹੁਕਮ
ਮੰਨਣਾ ਚਾਹੀਏ ਇਸੇ ਵਿਚ ਉਨਾਂ ਦਾ
ਭਲਾ ਹੈ। ਸਿਰਫ ਬਾਲਾਂ ਦੇ ਵਾਸਤੇ ਹੀ ਨਹੀਂ ਸਗਵਾਂ
ਛੋਟੇ ਵਡੇ ਸਾਰਿਆਂ ਦਾ ਇਸ ਗੱਲ ਵਿਚ ਭਲਾ ਹੈ। ਜਿਨਾਂ
ਦੀ ਆਗਯਾ ਵਿਚ ਰਹਿਣਾ ਆਪਣਾ ਫਰਜ਼ ਹੈ ਉਨਾਂ ਨੇ
ਆਪਣੇ ਉਤੇ ਹੁਕਮ ਕੀਤਾ ਤਾਂ ਕਿਉਂ ਕੀਤਾ, ਇਸ ਗੱਲ
ਦੀ ਅਸੀ ਵਾਰੰਵਾਰ ਪੁਛ ਗਿਛ ਕਰਦੇ ਗਏ ਤਾਂ ਉਸ ਵਿਚ
ਅਨਰਥ ਹੋਣਦਾ ਹੈ, ਦੇਖੋ ਫੌਜ ਦੇ ਆਦਮੀ ਅਤੇ ਕਿਸੇ
ਜਹਾਦ ਦੇ ਖਲਸਿਆਂ ਨੂੰ ਆਪਣੇ ਅਫਸਰ ਦਾ ਹੁਕਮ
ਮਿਲੇ ਅਤੇ ਉਹ ਲੋਕ ਉਸ ਹੁਕਮ ਦਾ ਕਾਰਣ ਸਮਝ
ਵਿਚ ਨਾਂ ਆਉਦਿਆਂ ਤਕ ਨਾ ਮੰਨਣ ਤਾ ਕਿੰਨੇ ਨੁਕ-
ਸਾਨ ਹੋਣ ਦਾ ਡਰ ਹੈ? ਹੁਕਮ ਮੰਨਣ ਵਿਚ ਅਤੇ
ਨਾਂ ਮੰਨਣ ਵਿਚ ਕੇੜੇ ੨ ਲਾਭ ਅਤੇ ਨੁਕਸਾਨ ਹਨ
ਉਨਾਂ ਦੀ ਬਾਬਤ ਦੋ ਗੱਲਾਂ ਏਥੇ ਅਸੀ ਲਿਖਦੇ ਹਾਂ।