ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੩੬

ਆਗਿਆ ਪਾਲਣ ਦੇ ਲਾਭ


੯-ਪਹਿਲੀ ਗੱਲ



ਇਕਵਾਰੀ ਪ੍ਰਸ਼ੀਆ ਦੇਸ ਵਿਚ ਰੇਲ ਦੀ ਵਡੀ
ਭਾਰੀ ਟੱਕਰ ਹੋਣ ਦੀ ਨੌਬਤ ਆ ਪਹੁੰਚੀ ਸੀ।
ਉਸ ਵੇਲੇ ਓਨਾਂ ਦੋਹਾਂ ਗਡੀਆਂ ਵਿਚੋਂ ਇਕ ਨੂੰ
ਦੂਜੀ ਤਰਫ ਮੋੜਨ ਵਾਲਾ ਕੁਲੀ ਕਾਂਟੇ ਵਾਲਾ ਆਪਣੇ
ਕੰਮ ਤੇ ਜਾ ਰਿਹਾ ਸੀ। ਇੰਨੇ ਵਿਚ ਉਸ ਨੂੰ
ਆਪਣਾ ਛੋਟਾ ਜੇਹਾ ਬਾਲਕ ਲੋਨ ਉਪਰ ਖੇਡਦਾ
ਹੋਯਾ ਨਜ਼ਰ ਆਯਾ, ਉਸ ਵੇਲੇ ਉਸਦੀ ਸਮਝ ਵਿਚ ਇਹ
ਨ ਆਵੇ ਕਿ ਹੁਣ ਕੀ ਕਰਨਾ ਚਾਹੀਦਾ ਹੈ। ਬਾਲਕ ਨੂੰ
ਚੁਕਣ ਜਾਂਦਾ ਹਾਂ ਤਾਂ ਏਧਰ ਗਡੀਆਂ ਦੀ ਟੱਕਰ ਹੋ ਜਾਵੇਗੀ
ਅਤੇ ਸੈਂਕੜੇ ਆਦਮੀ ਮਰ ਜਾਣਗੇ। ਜੇਕਰ ਇਸਤਰਾਂ
ਨਾਂ ਕਰਾਂ ਤਾਂ ਜਾਣ ਬੁਝਕੇ ਆਪਣੇ ਪੁਤ੍ਰ ਦਾ ਨਾਸ ਹੁੰਦਾ
ਹੈ। ਛੇਕੜ ਉਸਦੇ ਮਨ ਵਿਚ ਅਯਾ ਕਿ ਹੁੰਦੀ ਦੇ ਸਿਰ
ਹੋਵੇ, ਪਰ ਸਿਰਫ ਇਕਲੇ ਆਪਣੇ ਪੁਤਰਦੀ ਜਾਨ ਦੇ
ਪਿਛੇ ਏਨੇ ਆਦਮੀਆਂ ਦਾ ਨੁਕਸਾਨ ਕਰਨਾ ਚੰਗਾ
ਨਹੀਂ॥
ਇਹ ਵਿਚਾਰਕੇ ਉਹ ਆਪਣੇ ਕੰਮ ਤੇ ਖੜਾ ਹੋ ਗਿਆਂ