ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੭



ਬਾਲਾਂ ਦੀ ਸੁਗਾਤ ਯਾ ਦੂਜੀ ਪੋਥੀ


ਤੇ ਆਪਣੇ ਫਰਜਨੂੰ ਪੂਰਾ੨ ਹਛੀ ਤਰਾਂ ਨਿਬਾਹਿਆ, ਪਰ
ਓਧਰੋਂ ਫੁਰਤੀ ਨਾਲ ਆਪਣੇ ਪੁਤਰ ਨੂੰ ਵਡੇ ਜੋਰ ਨਾਲ
ਵਾਜ ਮਾਰਕੇ ਕਿਹਾ ਕਿ "ਪੁਤਰ ਧਰਤੀ ਤੇ ਲੇਟ ਜਾ।"
ਉਸ ਬਾਲਕ ਨੂੰ ਮੁੱਢ ਤੋਂ ਹੀ ਆਪਣੇ ਘਰ ਵਾਲਿਆਂ ਦਾ
ਹੁਕਮ ਮੰਨਣ ਦੀ ਆਦਤ ਸੀ। ਇਸ ਲਈ ਉਹ ਝਟ
ਲੇਨ ਦੇ ਦੋ ਫਟਾਂ ਦੇ ਵਿਚਾਲੇ ਪਿਤਾ ਦੀ ਵਾਜ ਸੁਨਦੇ ਹੀ
ਲੇਟ ਗਿਆਂ। ਇੰਨੇ ਵਿਚ ਵਡੀ ਲੰਮੀ ਗੜ ੨ ਕਰਦੀ
ਗਡੀ ਉਸਦੇ ਉਪਰੋਂ ਲੰਘ ਕੇ ਚਲੀ ਗਈ।
ਇਸਤਰਾਂ ਉਸ ਕਾਂਟੇ ਵਾਲੇ ਨੇ ਆਪਣੇ ਕੰਮ ਨੂੰ
ਵੀ ਪੂਰਾ ਕੀਤਾ ਅਤੇ ਪੁੱਤਰ ਦੀ ਵੀ ਜਾਨ ਬਚਾ ਲਈ।
ਪਰ ਉਸ ਵੇਲੇ ਉਸ ਵਿਚਾਰੇ ਦੇ ਮਨ ਦੀ ਕੀ ਦਸ਼ਾ ਹੋਈ
ਹੋਵੇਗੀ ਇਸਦਾ ਵਿਚਾਰ ਪੜ੍ਹਨ ਵਾਲੇ ਕਰ ਲੈਣ।
ਆਪਣੇ ਪੁੱਤਰ ਗਡੀ ਦੇ ਹੇਠਾਂ ਆਕੇ ਮਰਜਾਵੇਗਾ, ਉਸਦੇ
ਕਿਸੇ ਹਡੀ ਦਾ ਵੀ ਪਤਾ ਲਗੇਗਾ ਕਿ ਨਹੀਂ ਇਸ ਗਲ ਦਾ
ਨਿਸਚਾ ਕਰਨਾਂ ਉਸ ਵੇਲੇ ਹ। ਹੋਸਕਦਾ ਸੀ। ਪਰ
ਕਰਤਾਰ ਦੀ ਲੀਲਾ ਬਿਅੰਤ ਹੈ, ਗੱਡੀ ਉਪਰੋਂ ਲੰਘ
ਗਈ, ਅਤੇ ਬਾਲਕ ਆਪਣੇ ਪਿਤਾ ਨੂੰ ਸਹੁ ਸਲਾਮਤ
ਨੌ ਬਰਨੋਂ ਮਿਲ ਗਿਆ
ਧੰਨ ਹੈ ਓਨਾਂ ਪਿਓ ਪੁੱਤਰਾਂ ਨੂੰ! ਅਗੇ ਰਾਜੇ ਨੂੰ ਜਦੋਂ