ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੯



ਬਾਲਾਂ ਦੀ ਸੁਗਤ ਯਾਂ ਦੂਜੀ ਪੋਥੀ


ਦੀਵੇ ਬੁਝਾ ਦਿਤੇ ਜਾਨ। ਜੇਕਰ ਕੋਈ ਇਸ ਹੁਕਮ ਨੂੰ
ਨਹੀਂ ਮੰਨੇਗਾ ਤਾਂ ਉਸਨੂੰ ਮੌਤ ਦੀ ਸਜਾ ਦਿਤੀ ਜਾਵੇਗ!
ਜਿਸਦੇ ਵਿਚ ਉਸਦਾ ਇਹ ਮਤਲਬ ਸੀ ਕਿ ਆਪਨਾ
ਡੇਰਾ ਕਿਥੇ ਹੈ ਇਹ ਵੈਰੀ ਨੂੰ ਮਲੂਮ ਹੀ ਨਾ ਹੋਵੇ॥
ਆਪਨਾ ਇਹ ਹੁਕਮ ਮੰਨਦੇ ਹਨ ਕਿ ਨਹੀਂ ਇਹ
ਵੇਖਨ ਲਈ ਰਾਜਾ ਇਕੇ ਰਾਤ ਨੂੰ ਭੇਸ ਵਟਾਕੇ ਆਪਣੀ
ਛਾਵਣੀ ਵਿਚ ਫਿਰਨ ਲਗਾ। ਏਨੇ ਵਿਚ ਉਸਨੇ ਵੇਖਿਆ
ਜੋ ਇਕ ਤੰਬੂ ਵਿਚ ਦੀਵਾ ਜਗ ਰਿਹਾ ਹੈ ਅਤੇ ਇਕ
ਵਡਾ ਅਫਸਰ ਅਪਣੀ ਚਿੱਠੀ ਲਿਖਣ ਦਾ ਕੰਮ ਪੂਰਾ
ਕਰਨ ਵਿਚ ਹੈ। ਇਹ ਵੇਖਕੇ ਰਾਜੇ ਨੂੰ ਬਹੁਤ ਗੁੱਸਾ
ਆਯਾ ਅਤ ਉਸਨੇ ਅਫਸਰ ਨੂੰ ਕਿਹਾ ਕਿ "ਤੈਂ ਇਹ
ਹੁਕਮ ਅਦੂਲੀ ਕਿਉਂ ਕੀਤੀ ਹੈ?) ਤਦ ਅਫਸਰ
ਸ਼ਰਮਿੰਦਾ ਹੋਕੇ ਆਖਣ ਲੱਗਾ ਕਿ ਮੈਂ ਅਪਣੀ
ਤੀਮੀ ਨੂੰ ਚਿਠੀ ਲਿਖ ਰਿਹਾ ਸੀ। ਰਾਜੇ ਨੇ ਕਿਹਾ ਕਿ
"ਉਸ ਚਿੱਠੀ ਦੇ ਹੇਠਾਂ ਲਿਖ ਜੋ ਰਾਜੇ ਦਾ ਹੁਕਮ ਤੋੜਨ
ਦੇ ਬਦਲੇ ਮੈਂ ਹੁਣ ਤੋਪ ਦੇ ਅਗੇ ਉਡਾਯਾ ਜਾਵਾਂਗਾ"।
ਉਸ ਸਮੇ ਅਫਸਰ ਨੂੰ ਦਿਤੀ ਹੋਈ ਸਜਾ ਬਹੁਤ
ਕੌੜੀੀ ਤੇ ਬੁਰੀ ਲਗੇਗੀ। ਪਰ ਅਫਸਰਦਾ ਵੀ ਕਸੂਰ
ਵਡਾ ਭਾਰੀ ਸੀ। ਇਹ ਖਿਆਲ ਕਰਨਾ ਚਾਹੀਦਾ ਹੈ ਕਿ