ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪੧

ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਏਨਾਂ ਵਿਚੋਂ ਇਕ ਵਿਚਾਰੇ ਨਾਲ ਅਮ੍ਰੀਕਾ ਰਹਿਣ
ਵਾਲੇ ਕਿਸੇ ਬੰਦੇ ਨੇ ਮੰਦਾ ਸਲੂਕ ਕੀਤਾ ਜੋ ਹਛੀ ਗਲ
ਨਹੀਂ ਸੀ।
ਇਕ ਜਿਮੀਂਦਾਰ ਆਪਣੇ ਘਰਦੀ ਡਿਉੜੀ ਵਿਚ
ਖੜਾ ਸੀ ਏਨੇ ਵਿਚ ਇਕ ਭੁੱਖਾ ਤੇ ਥੱਕਾ ਹੋਯਾ ਰਾਹੀ ਓਸਦੇ
ਨੇੜੇ ਆਯਾ ਤੇ ਕ੍ਰਿਸਾਣ ਤੋਂ ਕੁਝ ਖਾਣ ਲਈ ਮੰਗਿਆ
ਪਰ ਓਸ ਚੰਦ੍ਰੇ ਕ੍ਰਿਸਾਣ ਨੇ ਨਕ ਵਟਕੇ ਤਾਨੇ ਨਾਲ ਕਿਹਾ
ਜਾ ਜਾ ਪਰੇ ਹਟ ਏਥੋਂ ਕੁਝ ਨਹੀਂ ਮਿਲੇਗਾ, ਪਰ ਤਿਹਾਏ
ਰਾਹੀ ਨੇ ਫੇਰ ਵੀ ਇਕ ਪਾਣੀ ਦਾ ਘੁਟ ਮੰਗਿਆ ਪਰ
ਓਸ ਪਥੱਰ ਮਨ ਕ੍ਰਿਸਾਣ ਨੇ ਥੋੜਾ ਪਾਣੀ ਵੀ ਓਸ ਦੇ
ਸੁਕਦੇ ਬੁਲਾਂ ਨੂੰ ਤਰ ਕਰਨ ਲਈ ਨ ਦਿਤਾ,
ਏਨਾਂ ਹੀ ਨਹੀਂ ਸਗਵਾਂ ਹੋਰ ਕੋਧ ਵਿਚ ਕਹਿਣ ਲਗਾ
ਓਏ ਲਾਲਚੀ ਕੁਤੇ ਦੂਰ ਹਟ ਜਾ ਐਵੇਂ ਕਿਉਂ ਟੈਂ ੨
ਕਰਕੇ ਮੇਰਾ ਸਿਰ ਖਪਾਉਂਦਾ ਹੈ।ਏਹ ਸੁਣਕੇ ਵਿਚਾਰ
ਰਾਹੀ ਚੁਪ ਹੋ ਗਿਆ, ਪਟ ਜਾਂਦਿਆਂ ੨ ਓਸ ਨੇ ਏਸ
ਕ੍ਰਿਸਾਣ ਦਾ ਚੇਹਰਾ ਚੰਗੀ ਤ੍ਰਾਂ ਧਿਆਨ ਵਿਚ ਰਖਲਿਆ॥
ਕਰਣਾ ਰਬਦਾ ਏਹ ਕ੍ਰਿਸਾਣ ਜੋ ਆਪਣੇ ਮਾਨ
ਤਾਨ ਵਿਚ ਮੱਤਾ ਰਹਿੰਦਾ ਸੀ ਇਕੇਰਾਂ ਸ਼ਿਕਾਰ ਗਿਆ
ਤਾਂ ਰਸਤਾ ਭੁਲ ਗਿਆ, ਬਥੇਰਾ ਚਿਰ ਥੱਕਨ ਭੌਂਣ