ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੪੨

ਪ੍ਰਾਹੁਣਾ ਚਾਰੀ ਤੇ ਬੁਰਾਈ ਦਾ ਬਦਲਾ ਭਲਾਈ


ਪਿਛੋਂ ਓਹ ਇਕ ਗ੍ਰੀਬ ਕੁਟੀਆ ਦੇ ਨੇੜੇ ਪੌਂਚਾ ਤੇ ਆਪਣੇ
ਪਿੰਡ ਜਾਣਦਾ ਰਸਤਾ ਪੁਛਿਆ, ਤਦੋਂ ਉਸ ਕੁਟੀਆ
ਵਾਲੇ ਨੇ ਕਿਹਾ ਜੋ ਤੁਹਾਡਾ ਨੱਗਰ ਏਥੋਂ ਦੁਰਾਡਾ ਹੈ,
ਦਿਨ ਆਥਣਦਾ ਜਾਂਦਾ ਹੈ, ਤੁਸੀ ਜੇ ਹੁਣ ਜਾਵੋ ਵੀ ਤਾਂ
ਰਾਤ ਤੁਹਾਨੂੰ ਜੰਗਲ ਵਿਚ ਹੀ ਬੀਤ ਜਾਵੇਗੀ ਤੇ ਜਾਂਗਲੀ
ਪਸੂਆਂ ਦਾ ਤੁਹਾਨੂੰ ਚੀਰ ਪਾੜ ਕੇ ਖਾ ਜਾਣ ਦਾ ਖਤਰਾ
ਹੈ, ਸੋ ਏਸ ਲਈ ਜੇ ਤੁਸਾਡੀ ਮਰਜੀ ਹੋਵੇ ਤਾਂ ਰਾਤ ਏਥੇ
ਹੀ ਵਸੇਰਾ ਕਰਲਵੋ॥
ਅਜੇਹੇ ਬਿਖੜੇ ਕਲੇਸ਼ ਵੇਲੇ ਕ੍ਰਿਸਾਣ ਨੂੰ ਆਸਰਾ
ਮਿਲਨ ਕਰਕੇ ਵਡੀ ਖੁਸ਼ੀ ਹੋਈ ਤੇ ਉਸਨੇ ਸਾਰੀ ਰਾਤ
ਓਥੇ ਹੀ ਬਿਤਾਈ, ਵਿਚਾਰੇ ਗ੍ਰੀਬ ਕੁਟੀਆ ਵਾਲੇ ਪਾਸ
ਜੋ ਕੁਝ ਹੋਸੀ ਜੋ ਏਸ ਨਾਲ ਓਸਨੇ ਵੰਡ ਛਕਿਆ।
ਉਸ਼ੇਰ ਜਦੋ ਓਹ ਕ੍ਰਿਸਾਣ ਤੁਰਨ ਲਗਾ ਤਾ ਏਸਨੇ
ਕਿਹਾ ਤੁਹਾਨੂੰ ਰਾਹ ਖੈਹੜਾ ਮਿਲਨਾ ਔਖਾ ਹੈ ਮੈਂ ਤੁਹਾਡੇ
ਨਾਲ ਥੋੜੀ ਦੂਰ ਤੋੜੀ ਚਲਕੇ ਤੁਹਾਨੂੰ ਰਸਤੇ ਤੇ ਪਾ
ਆਉਂਦਾ ਹਾਂ, ਏਹ ਕਹਿਕੇ ਆਪਣੀ ਬੰਦੁਕ ਚੁਕ ਕੇ ਓਹ
ਓਹ ਦੇ ਨਾਲ ਤੁਰ ਪਿਆ, ਥੋੜੀ ਵਾਟ ਜਾਕੇ ਏਸਨੇ
ਕ੍ਰਿਸਾਨ ਨੂੰ ਕਿਹਾ "ਜੋ ਤੁਹਾਡਾ ਨਗਰ ਏਥੋਂ ਹੁਣ ਦੋ ਕੋਹ
ਹੈ ਸਿਧੇ ਵੱਟ ਤੁਰੀ ਜਾਓ ਛੇਤੀ ਪੌਂਚ ਜਾਓਗੇ॥"