ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪੩



ਬਾਲਾ ਦੀ ਸੁਗਾਤ ਯਾਂ ਦੂਜੀ ਪੋਥੀ


ਹੁਣ ਏਸਨੇ ਕ੍ਰਿਸਾਣ ਦੇ ਸਾਮਨੇ ਖੜੋ ਕੇ ਪੁਛਿਆ
ਕਿਉਂ ਜੀ ਤੁਸੀਂ ਮੈਨੂੰ ਪਛਾਤਾ ਹੈ? ਕ੍ਰਿਸਾਣ ਏਹ ਸੁਣ
ਕੇ ਜ਼ਰਾ ਸ਼ਰਮਿੰਦਾ ਤੇ ਸਿਰ ਨੀਵਾਂ ਕਰਕੇ ਬੋਲਿਆ, ਹਾਂ
ਮੈਨੂੰ ਮਾਲੂਮ ਹੁੰਦਾ ਹੈ ਜੋ ਮੈਂ ਤੁਹਾਨੂੰ ਕਿਧਰੇ ਵੇਖਯਾ ਹੈ
ਪਰ ਏਸ ਕੁਟੀਆ ਵਾਲੇ ਭਲੇ ਲੋਕ ਨੇ ਕਿਹਾ, ਮਲੂੰਮ
ਹੁੰਦਾ ਹੈ ਏਹ ਕਿਉਂ ਆਖਦੇ ਹੋ, ਮੈਂ ਥੋੜੇ ਹੀ ਦਿਨ ਹੋਏ
ਤੁਹਾਡੇ ਦਰਵਾਜੇ ਤੇ ਗਿਆ ਸੀ ਤਦੋਂ ਤੁਸੀਂ ਮੇਰਾ ਚੰਗਾ
ਆਦਰ ਭਾਉ ਕਰਕੇ ਅਤਿਥੀ ਸੇਵਾ ਕੀਤੀਸੀ, ਇਸ ਲਈ
ਤੁਹਾਨੂੰ ਮੇਰੀ ਪਛਾਣ ਜ਼ਰੂਰ ਹੋਵੇਗੀ, ਮੈਂ ਤਾਂ ਤੁਹਾਨੂੰ
ਹਛੀ ਤ੍ਰਾਂ ਪਛਾਣਦਾ ਹਾਂ, ਹਛਾ ਹੁਣ ਮੈਂ ਖੋੜੀ ਜੇਹੀ ਗਲ
ਤੁਹਾਨੂੰ ਦਸਦਾ ਹਾਂ ਯਾਦ ਰਖਣੀ "ਤੁਹਾਡੇ ਬੂਹੇ ਤੇ ਜੇ
ਕੋਈ ਭੁਖਾ ਤ੍ਰਿਹਾਯਾ ਆਵੇ ਅਤੇ ਓਹ ਕੁਝ ਖਾਣ ਪੀਣ
ਲਈ ਮਿੰਨਤ ਤਰਲੇ ਨਾਲ ਹਾੜੇ ਕਢੇ ਤਾਂ ਉਸਨੂੰ
ਝਿੜਕ ਕੇ "ਉਏ ਲਾਲਚੀ ਕੁਤੇ ਦੁਰ ਹਟ ਜਾ ਕਿਉਂ
ਐਵੇਂ ਟੈਂ ੨ ਕਰ ਕੇ ਸਿਰ ਖਪਾਉਂਦਾ ਹੈ" ਏਹ ਕਦੇ ਨ
ਆਖਣਾ, ਹੁਣ ਮੈਂ ਜਾਂਦਾ ਹਾਂ, ਲੌ ਰਾਮ ਰਾਮ!
ਏਹ ਯੋਗ ਉਤੱਰ ਸੁਣ ਕੇ ਕ੍ਰਿਸਾਣ ਦੇ ਮਨ ਵਿਚ
ਕਿੰਨੇ ਵਟ ਪਏ ਹੋਨਗੇ ਏਸ ਦਾ ਵਿਚਾਰ ਪੜਨ ਵਾਲੇ
ਆਪ ਕਰ ਲੈਂਣ, ਜਦੋਂ ਬੂਹੇ ਤੇ ਆਕੇ ਕੋਈ ਸੁਵਾਲ