ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪੫



ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਦਾ ਕੰਮ ਹੈ! ਦੇਖੋ ਤਾਂ ਸਹੀ ਅਜ ਮਾਸਟਰ ਜੀ ਨੇ ਕਿੰਨਾ
ਸਬਕ ਪੜ੍ਹਨ ਲਈ ਦੇ ਦਿਤਾ ਹੈ! ਇਕ ਨਹ। ਦੋ ਨਹੀਂ।
ਸਾਰੇ ਸਫਿਆਂ ਦੇ ਸਫੇ ਪੜ੍ਹਨ ਲਈ ਦੇ ਦਿਤੇ ਹਨ।
ਚੰਗਾ ਹੁਣ ਕੰਮ ਪੂਰਾ ਕਰਨਾ ਚਾਹੀਦਾ ਹੈ! ਅੱਛਾ ਹੁਣ
ਗੱਡੀ ਅੱਗੇ ਚਲੇ! 'ਸਕੂਲ' ਅਰਥਾਤ 'ਵਿਦਯਾਲਯ'
ਇਹ ਕਿੰਨਾਂ ਵੱਡਾ ਨਾਓਂ ਹੈ! ਏਸ ਨਾਲੋਂ 'ਸਕੂਲ' ਨੂੰ
ਜੇਲਖਾਨਾ) ਆਖਣ ਵਿਚ ਕੀ ਹਰਜ ਹੈ? ਕਿਉਂ ਜੋ
ਸਕੂਲ ਅਤੇ ਜੇਲਖਾਨੇ ਦੋਹਾਂ ਜਗਾ ਤੇ ਡਰ ਰਹਿੰਦਾ ਹੈ!
ਅਤੇ ਸਿਖਯਾ ਕੀ ਦੇਣੀ ਮਾਰ ਦੇਣੀ ਹੈ! ਇਸ ਪਾਠ ਨੂੰ
ਯਾਦ ਕਰਨ ਦੀ ਕੀ ਲੋੜ ਹੈ? ਇਸਦਾ ਅਰਥ ਤਾਂ
ਮਲੂਮ ਹੀ ਹੈ! ਹੁਣ ਅੱਗੇ ਹੋਰ ਕੀ ਹੈ? "ਆਨੰਦ
ਕਾਰਕ" ਅਰਥਾਤ ਜਿਸਤੋਂ ਆਨੰਦ ਪ੍ਰਾਪਤ ਹੁੰਦਾ ਹੈ
ਉਹ" ਇਹ ਸ਼ਬਦ ਤਾਂ ਗੁੰਮ ਸੁੰਮ ਹੀ ਹੈ! ਇਸਦਾ
ਅਰਥ ਤਾਂ ਸਾਫ਼ ਹੋਣਾ ਚਾਹੀਦਾ ਸੀ। ਮੈਨੂੰ ਕੋਈ ਪੁੱਛੇ
ਤਾਂ ਮੈਂ ਇਹ ਆਖਾਂਗਾ "ਕਿ ਖੇਡ ਖੇਡਣ, ਮੌਜ ਕਰਨੀ,
ਇਸਨੂੰ ਅਨੰਦ ਆਖਦੇ ਹਨ, ਨਹੀਂ ਤਾਂ ਮੇਰੇ ਪਾਸ ਜੇੜ੍ਹਾ
ਹਰਸਰਨ ਸਿੰਘ ਮੁੰਡਾ ਬੈਠਾ ਹੈ, ਉਸਨੂੰ ਜੇਕਰ ਪੁਛਿਆ
ਜਾਵੇ ਤਾਂ ਉਹ ਆਖੇਗਾ "ਪਹਿਲੇ ਨੰਬਰ ਤੇ ਇਮਤਿਹਾਨ
ਪਾਸ ਕਰਕੇ ਇਨਾਮ ਲੈਣਾ ਇਸਨੂੰ ਅਨੰਦ ਕਹਿੰਦੇ